ਵੱਡੀ ਖ਼ਬਰ: ਭਾਜਪਾ ਨੇਤਾ ਨੂੰ ਸਿਰਫ 9 ਵੋਟਾਂ ਮਿਲੀਆਂ, ਭੜਕ ਉਠੀ, ਵੀਡੀਓ ਵਾਇਰਲ

ਜਲੰਧਰ- ਪੰਜਾਬ ਵਿਚ ਸੱਤਾਧਾਰੀ ਕਾਂਗਰਸ ਨੇ ਸ਼ਹਿਰੀ ਚੋਣਾਂ ਵਿਚ 7 ਵਿਚੋਂ 6 ਨਗਰ ਨਿਗਮ ਸੀਟਾਂ ਜਿੱਤੀਆਂ ਹਨ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿਚ ਇਕ ਭਾਜਪਾ ਉਮੀਦਵਾਰ ਸਿਰਫ 9 ਵੋਟ ਪ੍ਰਾਪਤ ਕਰਨ ਕਾਰਨ ਭੜਕ ਗਈ ਹੈ।

ਆਪਣੇ ਆਪ ਨੂੰ ਵਾਰਡ ਨੰਬਰ 12 ਤੋਂ ਭਾਜਪਾ ਉਮੀਦਵਾਰ ਕਹਿਣ ਵਾਲੀ ਔਰਤ  ਕਾਂਗਰਸ ਉੱਤੇ ਵੋਟ ਗਿਣਤੀ ਵਿੱਚ ਧਾਂਦਲੀ ਕਰਨ ਦੇ ਗੰਭੀਰ ਦੋਸ਼ ਲਗਾ ਰਹੀ ਹੈ। ਭਾਜਪਾ ਨੇਤਾ ਦਾ ਕਹਿਣਾ ਹੈ ਕਿ ਉਸ ਦੇ ਘਰ ਵਿਚ 20 ਵੋਟਰ ਹਨ ਪਰ ਉਨ੍ਹਾਂ ਨੂੰ ਸਿਰਫ 9 ਵੋਟਾਂ ਮਿਲੀਆਂ, ਜੋ ਕਿ ਇਕ ਧੋਖਾ ਹੈ। 

Related posts

Leave a Reply