ਗੜਸ਼ੰਕਰ ਤੋਂ ਬੀਜੇਪੀ ਦੇ ਆਗੂ ਲਵਲੀ ਖੰਨਾ ਨੂੰ ਬੀਤ ਮੰਡਲ ਨੇ ਕੀਤਾ ਸਨਮਾਨਿਤ


ਗੜਸ਼ੰਕਰ (ਅਸ਼ਵਨੀ ਸ਼ਰਮਾ) : ਭਾਜਪਾ ਬੀਤ ਮੰਡਲ ਵਲੋਂ ਸੁਨੀਲ ਖੰਨਾ (ਲਵਲੀ)ਨੂੰ ਪੰਜਾਬ ਭਾਜਪਾ ਟੀਮ ਦਾ ਹਿੱਸਾ ਬਣਨ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲਵਲੀ ਖੰਨਾ ਨੇ ਦਿੱਤੀ ਇਸ ਜਿਮੇਵਾਰੀ ਲਈ ਪਾਰਟੀ ਹਾਈਕਮਾਡ, ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾਂ ਅਤੇ ਆਪਣੇ ਵਡੇ ਭਰਾ ਅਵਿਨਾਸ਼ ਰਾਏ ਖੰਨਾ ਦਾ ਧੰਨਵਾਦ ਕੀਤਾ। ਉਹਨਾਂ ਨੇ ਬੀਤ ਮੰਡਲ ਵਲੋਂ ਦਿੱਤੇ ਸਨਮਾਨ ਲਈ ਵੀ ਉਹਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬਿੱਲਾ ਕੰਬਾਲਾ ਅਤੇ ਅਲੋਕ ਰਾਣਾ ਨੇ ਲਵਲੀ ਖੰਨਾ ਨੂੰ ਸਨਮਾਨਿਤ ਕੀਤਾ ਅਤੇ ਬਿਹਾਰ ਵਿਧਾਨ ਸਭਾ ਚੋਣਾਂ ਜਿੱਤਣ ਤੇ ਸਾਰੇ ਦੇਸ਼ ਵਿੱਚ ਭਾਜਪਾ ਉੱਪ ਚੋਣਾਂ ਜਿੱਤਣ ਤੇ ਸਾਰੇ ਪੰਜਾਬ ਦੇ ਭਾਜਪਾ ਵਰਕਰਾਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਪੰਜਾਬ ਵਿੱਚ ਵੀ ਭਾਜਪਾ ਦੀ ਮਜਬੂਤੀ ਲਈ ਭਾਜਪਾ ਵਰਕਰਾਂ ਨੂੰ ਮੋਦੀ ਸਰਕਾਰ ਦੀਆ ਲੋਕ ਭਲਾਈ ਨੀਤੀਆਂ ਲੋਕਾਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ।

Related posts

Leave a Reply