ਬਿਹਾਰ ,ਮੱਧ ਪ੍ਰਦੇਸ਼, ਗੁਜਰਾਤ ਕਰਨਾਟਕਾ ਅਤੇ ਉੱਤਰ ਪ੍ਰਦੇਸ਼ ਦੇ ਵਿੱਚ ਭਾਜਪਾ ਦੇ ਜਿੱਤਣ ਦੀ ਖੁਸ਼ੀ ਤੇ ਭਾਜਪਾ ਵਰਕਰਾਂ ਵਲੋਂ ਗੜ੍ਹਦੀਵਾਲਾ ਬਜ਼ਾਰ ‘ਚ ਵੰਡੇ ਲੱਡੂ

ਗੜ੍ਹਦੀਵਾਲਾ 11 ਨਵੰਬਰ (ਚੌਧਰੀ) : ਅੱਜ ਭਾਜਪਾ ਮੰਡਲ ਪ੍ਰਧਾਨ ਕੈਪਟਨ ਗੁਰਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਗੜ੍ਹਦੀਵਾਲਾ ਵਿਖੇ ਬਿਹਾਰ ,ਮੱਧ ਪ੍ਰਦੇਸ਼, ਗੁਜਰਾਤ ਕਰਨਾਟਕਾ ਅਤੇ ਉੱਤਰ ਪ੍ਰਦੇਸ਼ ਦੇ ਵਿੱਚ ਭਾਜਪਾ ਦੇ ਭਾਰੀ ਬਹੁਮਤ ਨਾਲ ਜਿੱਤਣ ਦੀ ਖੁਸ਼ੀ ਵਿੱਚ ਭਾਜਪਾ ਵਰਕਰਾਂ ਵਲੋਂ ਗੜ੍ਹਦੀਵਾਲਾ ਬਜ਼ਾਰ ਵਿੱਚ ਲੱਡੂ ਵੰਡੇ ਗਏ। ਜਿਸ ਵਿੱਚ ਭਾਜਪਾ ਜਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਅਤੇ ਭਾਜਪਾ ਨੇਤਾ ਸ਼ਿਵ ਦਯਾਲ ਵਿਸ਼ੇਸ਼ ਰੂਪ ਵਿੱਚ ਸ਼ਾਮਿਲ ਹੋਏ।ਸੰਜੀਵ ਮਨਹਾਸ ਨੇ ਕਿਹਾ ਕਿ ਐਨ ਡੀ ਏ ਦੀ ਸਰਕਾਰ ਵੀ ਬਿਹਾਰ ਦੇ ਵਿਚ ਬਣਨ ਜਾ ਰਹੀ ਹੈ। ਇਹ ਸਭ ਕੇਂਦਰ ਵਿੱਚ ਮੋਦੀ ਸਰਕਾਰ ਦੀ ਨੀਤੀਆਂ ਦੇ ਉੱਤੇ ਦੇਸ਼ ਦੀ ਜਨਤਾ ਨੇ ਮੋਹਰ ਲਾਈ ਹੈ।

ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਜੋ ਤਿੰਨ ਖੇਤੀ ਸੁਧਾਰ ਕਾਨੂੰਨ ਬਣਾਏ ਹਨ ਉਨ੍ਹਾਂ ਤੇ ਜਨਤਾ ਨੇ ਮੋਹਰ ਲਗਵਾਈ ਹੈ ਅੱਜ ਦੇਸ਼ ਵਿੱਚ ਭਰ ਵਿੱਚ ਲੋਕ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹਨ।ਆਓ ਆਪਾਂ ਸਾਰੇ ਮਿਲ ਕੇ ਇਸ ਮੌਕੇ ਖੁਸ਼ੀ ਮਨਾਈਏ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਵਿਚ ਭਾਜਪਾ ਸਰਕਾਰ ਬਣਾਈਏ।ਇਸ ਮੌਕੇ ਯੁਵਾ ਮੋਰਚਾ ਜਿਲ੍ਹਾ ਪ੍ਰਧਾਨ ਯੋਗੇਸ਼ ਸਪਰਾ,ਸ਼ਹਿਰੀ ਪ੍ਰਧਾਨ ਗੋਪਾਲ ਐਰੀ,ਡਾ ਸਵਰਨ ਕਾਂਤ ,ਡਾ ਵਿਜੈ ਕੁਮਾਰ,ਇਕਵਾਲ ਪੱਪੂ,ਪ੍ਰਿੰਸ ਸਪਰਾ,ਰੇਸ਼ਮ ਸਿੰਘ,ਮੁਕੇਸ਼ ਬੱਬੂ,ਪਿਰਥੀ ਚੰਦ,ਵਿਵੇਕ ਗਰਗ,ਹਿਤਿਨ ਪੁਰੀ ਸਕੱਤਰ ,ਦਿਨੇਸ਼ ਡਡਵਾਲ,ਰੁਸਤਮ,ਕਸ਼ੋਰੀ ਲਾਲ ,ਦਲੇਰ ਸਿੰਘ ਬੁੱਟਰ,ਬੱਬਲੂ, ਗੌਰਵ,ਗੋਪੀ ਚੰਦ ,ਜਰਨੈਲ ਸਿੰਘ ਪੰਚ,ਆਦਿ ਭਾਜਪਾ ਵਰਕਰ ਮੌਜੂਦ ਸਨ।

Related posts

Leave a Reply