UPDATED #BJP_MUKERIAN ਭਾਜਪਾ ਜਿਲਾ ਪ੍ਰਧਾਨ ਸੰਜੀਵ ਮਨਹਾਸ ਦੇ ਘਰ ਤੇ ਪਥਰਾਅ ਕਰਕੇ, ਸ਼ੀਸ਼ੇ ਤੋੜੇ


ਦਸੂਹਾ / ਹੁਸ਼ਿਆਰਪੁਰ  : ਭਾਜਪਾ ਜਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਦੇ ਦਸੂਹਾ ਘਰ ਤੇ ਅੱਜ  ਅਣਪਛਾਤੇ ਵਿਅਕਤੀਆਂ ਨੇ ਪਥਰਾ ਕੀਤਾ
ਗਿਆ। ਇਸ ਸਬੰਧੀ ਭਾਜਪਾ ਜਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਨੇ ਪਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਉਨ੍ਹਾਂ ਰਿਹਾਇਸ਼ ਦਸੂਹਾ ਵਿਖੇ
ਅਣਪਛਾਤੇ ਲੋਕਾਂ ਵਲੋਂ ਪਥਰਾ ਕੀਤਾ ਗਿਆ। ਜਿਸ ਵਿੱਚ ਇੱਟਾਂ ਪੱਥਰ ਮਾਰ ਕੇ ਘਰ ਦੇ ਸ਼ੀਸ਼ੇ ਤੋੜੇ ਗਏ।

ਮਨਹਾਸ ਨੇ ਦੱਸਿਆ ਕੇ ਉਹ ਅੱਜ ਚੰਡੀਗੜ੍ਹ ਵਿਖੇ ਪਾਰਟੀ ਦੀ ਮੀਟਿੰਗ ਸ਼ਾਮਲ ਹੋਣ ਗਏ ਸੀ ਅਤੇ ਉਨ੍ਹਾਂ ਦੇ ਬੱਚੇ ਸਕੂਲ ਗਏ ਹੋਏ ਸਨ ਅਤੇ ਉਨਾਂ ਦੀ ਪਤਨੀ ਇੱਕ ਅਧਿਆਪਕਾਂ ਹੈ ਉਹ ਵੀ ਸਕੂਲ ਗਏ ਹੋਏ ਸੀ। ਘਰ ਦੇ ਅੰਦਰ ਵੜ ਕੇ ਛੱਤ ਤੇ ਪਾਰਟੀ ਦਾ ਝੰਡਾ ਪਾੜਿਆ ਗਿਆ ਹੈ। ਮਨਹਾਸ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕੇ ਇਹ ਘਿਨੌਣੀ ਹਰਕਤ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ।

ਸੂਚਨਾ ਮਿਲਦੇ ਹੀ ਥਾਣਾ ਮੁਖੀ ਦਸੂਹਾ ਗੁਰਪ੍ਰੀਤ ਸਿੰਘ ਨੇ ਘਟਨਾ ਸਥਾਨ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ । 

Related posts

Leave a Reply