#BJP_PUNJAB :ਵਾਹਿਗੁਰੂ ਦਾ ਨਾਂ ਲੈ ਪੰਜਾਬ ਦੇ ਚੋਣ ਮੈਦਾਨ ‘ਚ ਉਤਰੀ ਬੀਜੇਪੀ, ਸੁਖਮਨੀ ਸਾਹਿਬ ਦੇ ਪਾਠ ਮਗਰੋਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ

ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ (BJP) ਨੇ ਵੀ ਪੰਜਾਬ ਵਿੱਚ ਚੋਣ (Punjab Election) ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਲਈ ਤਿੰਨ ਕੇਂਦਰੀ ਮੰਤਰੀ ਚੰਡੀਗੜ੍ਹ ਪਹੁੰਚੇ ਹਨ। ਇਨ੍ਹਾਂ ਵਿੱਚ ਪੰਜਾਬ ਇੰਚਾਰਜ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ, ਸਹਿ ਇੰਚਾਰਜ ਹਰਦੀਪ ਪੁਰੀ ਤੇ ਮੀਨਾਕਸ਼ੀ ਲੇਖੀ ਸ਼ਾਮਲ ਹਨ। ਅੱਜ ਪੰਜਾਬ ਭਾਜਪਾ ਦਫ਼ਤਰ ਵਿੱਚ ਮੀਟਿੰਗਾਂ ਦੇ ਦੌਰ ਤੋਂ ਪਹਿਲਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ  ਨੂੰ ਸਮਰਪਿਤ ਸੁਖਮਨੀ ਸਾਹਿਬ ਦੇ ਪਾਠ  ਕਰਵਾਏ ਗਏ।

ਇਸ ਮੌਕੇ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਅੱਜ ਪਜਾਬ ਵਿਧਾਨ ਸਭਾ ਚੋਣਾਂ ਸਬੰਧੀ ਭਾਜਪਾ ਆਗੂਆਂ ਤੇ ਵਰਕਰਾਂ ਤੋਂ ਫੀਡਬੈਕ ਲੈਣਗੇ। ਅਸੀਂ ਸੁਖ-ਸ਼ਾਂਤੀ ਲਈ ਅਰਦਾਸ ਕੀਤੀ ਤੇ ਗੁਰੂ ਦਾ ਨਾਮ ਲੈ ਕੇ ਕੰਮ ਸ਼ੁਰੂ ਕਰਾਂਗੇ। ਕੈਪਟਨ ਅਮਰਿੰਦਰ ਦੇ ਨਵੀਂ ਪਾਰਟੀ ਬਣਾਉਣ, ਭਾਜਪਾ ਨਾਲ ਸਮਝੌਤੇ ਤੇ ਕਿਸਾਨ ਅੰਦੋਲਨ ਬਾਰੇ ਉਨ੍ਹਾਂ ਕਿਹਾ ਕਿ ਅੱਗੇ ਜੋ ਹੋਵੇਗਾ, ਉਹ ਸਭ ਦੇ ਸਾਹਮਣੇ ਆਵੇਗਾ ਤੇ ਹਰ ਮੁੱਦੇ ‘ਤੇ ਚਰਚਾ ਕੀਤੀ ਜਾਵੇਗੀ।

ਵਿਧਾਨ ਸਭਾ ਚੋਣਾਂ ਲਈ ਪੰਜਾਬ ਵਿੱਚ ਤਿੰਨ ਵੱਡੇ ਨੇਤਾਵਾਂ ਹਰਦੀਪ ਪੁਰੀ, ਮੀਨਾਕਸ਼ੀ ਲੇਖੀ ਤੇ ਗਜੇਂਦਰ ਸ਼ੇਖਾਵਤ ਦੀ ਜ਼ਿੰਮੇਵਾਰੀ ਲਗਾਈ ਗਈ ਹੈ। ਤਿੰਨੇ ਆਗੂ ਪੰਜਾਬ ਭਾਜਪਾ ਦੇ ਚੰਡੀਗੜ੍ਹ ਦਫ਼ਤਰ ਵਿੱਚ ਦਿਨ ਭਰ ਪੰਜਾਬ ਭਾਜਪਾ ਦੇ ਆਗੂਆਂ ਨਾਲ ਮੀਟਿੰਗਾਂ ਕਰਨਗੇ।

ਇਸ ਮੌਕੇ ਕੌਮੀ ਮੀਤ ਪ੍ਰਧਾਨ ਸੌਦਾਨ ਸਿੰਘ, ਸਹਿ ਇੰਚਾਰਜ ਸੰਸਦ ਮੈਂਬਰ ਵਿਨੋਦ ਚਾਵੜਾ ਵੀ ਹਨ। ਪੰਜਾਬ ਦੀ ਲੀਡਰਸ਼ਿਪ ਵੱਲੋਂ ਕੌਮੀ ਜਨਰਲ ਸਕੱਤਰ ਤੇ ਪੰਜਾਬ ਇੰਚਾਰਜ ਦੁਸ਼ਯੰਤ ਗੌਤਮ, ਤਰੁਣ ਚੁੱਘ, ਡਾ. ਨਰਿੰਦਰ ਸਿੰਘ ਰੈਨਾ, ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਸੀਨੀਅਰ ਆਗੂ ਵਿਜੇ ਸਾਂਪਲਾ ਹਾਜ਼ਰ ਰਹੇ।

Related posts

Leave a Reply