ਕੇਂਦਰ ਸਰਕਾਰ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨ ਜਲਦ ਤੋਂ ਜਲਦ ਰੱਦ ਕਰੇ : ਸਮੂਹ ਦੁਕਾਨਦਾਰ ਗੜ੍ਹਦੀਵਾਲਾ

ਮੋਦੀ ਸਾਬ ਜੇਕਰ ਕਾਲੇ ਕਾਨੂੰਨ ਜਲਦ ਰੱਦ ਨਾ ਕੀਤੇ ਤਾਂ ਸਮੂਹ ਦੁਕਾਨਦਾਰ ਦੁਕਾਨਾਂ ਬੰਦ ਕਰਕੇ ਪਹੁੰਚਣਗੇ ਦਿੱਲੀ

ਗੜ੍ਹਦੀਵਾਲਾ 12 ਦਸੰਬਰ (ਚੌਧਰੀ) : ਗੜ੍ਹਦੀਵਾਲਾ ‘ਚ ਦੁਕਾਨਾਦਰਾਂ ਵਲੋਂ ਇਕੱਠੇ ਹੋ ਕੇ ਖੇਤੀ ਸਬੰਧੀ ਬਣਾਏ ਗਏ ਕਾਲੇ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕੁਲਦੀਪ ਸਿੰਘ ਮਿੰਟੂ ਨੇ ਬੋਲਦਿਆਂ ਕਿਹਾ ਕਿ ਦਿੱਲੀ ਵਿਖੇ ਲੰਬੇ ਸਮੇਂ ਤੋਂ ਮੋਦੀ ਵਲੋਂ ਬਣਾਏ ਕਾਲੇ ਕਨੂੰਨਾਂ ਦਾ ਵਿਰੋਧ ਵਿੱਚ ਸਮੂਹ ਪੰਜਾਬ ਅਤੇ ਹੋਰ ਰਾਜਾਂ ਦੇ ਕਿਸਾਨ ਧਰਨੇ ਚ ਬੈਠੇ ਹਨ ਪਰ ਕੇਂਦਰ ਸਰਕਾਰ ਨੂੰ ਕਿਸੇ ਦੀ ਅਵਾਜ ਸੁਣਾਈ ਨਹੀਂ ਦੇ ਰਹੀ। ਸਰਕਾਰ ਜਾਣ ਬੁੱਝ ਕੇ ਕੰਨ ਤੇ ਅੱਖਾਂ ਬੰਦ ਕਰ ਕੇ ਬੈਠੀ ਹੈ। ਸਰਕਾਰ ਤੋਂ ਦੇਸ਼ ਦੇ ਕਿਸਾਨ ਦੁੱਖੀ ਹਨ, ਕਿਸਾਨਾਂ ਦੇ ਹੱਕ ‘ਚ ਲੋਕ ਦਿੱਲੀ ਧਰਨੇ ‘ਚ ਬੈਠੇ ਹਨ। ਜਿਸ ਨਾਲ ਦੁਕਾਨਾਂ ਦਾ ਖਰਚਾ ਵੀ ਪੂਰਾ ਨਹੀ ਹੋ ਰਿਹਾ,ਹਰ ਦੁਕਾਨਦਾਰ ਕਿਸਾਨਾਂ ਦੇ ਹੱਕ ‘ਚ ਖੜ੍ਹਾ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਹਰ ਦੁਕਾਨਦਾਰ ਦੀ ਰੋਟੀ ਰੋਜ਼ੀ ਕਿਸਾਨਾਂ ਦੇ ਸਿਰ ਤੇ ਹੈ। ਕਿਸਾਨੀ ਤੇ ਬਣਾਏ ਗਏ ਕਨੂੰਨਾਂ ਨਾਲ ਦੁਕਾਨਦਾਰਾਂ ਤੇ ਇਸਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਸਰਕਾਰ ਨੂੰ ਇਨ੍ਹਾਂ ਕਨੂੰਨਾਂ ਨੂੰ ਰੱਦ ਕਰਨ ਵਿਚ ਜਿਆਦਾ ਦੇਰ ਨਹੀਂ ਕਰਨੀ ਚਾਹੀਦੀ। ਅਗਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਤੇ ਧਿਆਨ ਨਾ ਦਿੱਤਾ ਗਿਆ ਤਾਂ ਸਮੂਹ ਦੁਕਾਨਦਾਰ ਦੁਕਾਨਾਂ ਬੰਦ ਕਰਕੇ ਦਿੱਲੀ ਪਹੁੰਚ ਕੇ ਧਰਨੇ ਤੇ ਬੈਠ ਜਾਣਗੇ।ਇਸ ਮੌਕੇ ਲੱਖੀ, ਲੱਕੀ ਨਾਨ ਵਾਲੇ, ਜਸਦੀਪ ਸਿੰਘ,ਸਮਰਾਟ ਸਵੀਟਸ, ਗੁਰਜੀਤ ਸਿੰਘ ਹੈਪੀ, ਮਨਿੰਦਰ ਵਿਰਦੀ ਸੋਨੂੰ, ਲਵਲੀ, ਗੁਰਿੰਦਰ ਨਕਸ਼ਾ ਨਵੀਜ, ਹੈਪੀ, ਅਨਿਲ, ਗੁਰਿੰਦਰ ਸਿੰਘ, ਭਾਰਦਵਾਜ ਮੈਡੀਕਲ ਸਟੋਰ, ਅਨਿਲ ਕਨਫੈਕਸ਼ਨਰੀ, ਸੋਨੁੰ, ਲਵਲੀ ਸਟੂਡੀਓ ਸਮੇਤ ਹੋਰ ਦੁਕਾਨ ਹਾਜਰ ਸਨ।

Related posts

Leave a Reply