ਦਸੂਹਾ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਤੇ ਲਗਾਇਆ ਖੂਨਦਾਨ ਕੈਂਪ


ਦਸੂੂਹਾ 17 ਸਤੰਬਰ (ਚੌਧਰੀ) : ਅੱਜ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਯੋਗੇਸ਼ ਸਪਰਾ ਦੀ ਅਗਵਾਈ ਵਿੱਚ ਜੇਤੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ਸਮਰਪਿਤ ਦਸੂਹਾ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ।ਜਿਸ ਵਿਚ ਨੌਜਵਾਨਾਂ ਵੱਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ ਇਸ ਸਮੇਂ ਭਾਜਪਾ ਜ਼ਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਅਤੇ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਯੋਗੇਸ਼ ਸਪਰਾ ਵੱਲੋਂ ਖ਼ੂਨਦਾਨ ਕਰਕੇ ਇਸ ਕੈਂਪ ਦਾ ਉਦਘਾਟਨ ਕੀਤਾ ਗਿਆ।

ਇਸ ਮੌਕੇ ਤੇ ਯੁਵਾ ਮੋਰਚਾ ਪੰਜਾਬ ਵੱਲੋਂ ਅਬਾਸ ਸ਼ੱਕਰ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਸੰਜੀਵ ਮਨਹਾਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਯੁਵਾ ਮੋਰਚਾ ਵੱਲੋਂ ਪੂਰੇ ਪੰਜਾਬ ਵਿੱਚ ਖ਼ੂਨਦਾਨ ਕੈਂਪ ਲਗਾਏ ਜਾ ਰਹੇ ਹਨ ਭਾਰਤੀ ਜਨਤਾ ਪਾਰਟੀ ਦੇ ਸਾਰੇ ਕਰਮਚਾਰੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਸੇਵਾ ਹਫ਼ਤੇ ਵਜੋਂ ਮਨਾਇਆ ਜਾ ਰਿਹਾ ਹੈ।
(ਖੂੂਨ ਦਾਨ ਕਰਦੇ ਹੋਏ ਸੰਜੀਵ ਮਨਹਾਸ, ਯੋਗੇਸ਼ ਸਪਰਾ ਅਤੇ ਹੋਰ)

ਜਿਸ ਵਿੱਚ ਸਫ਼ਾਈ ਮੁਹਿੰਮ ਖੂਨਦਾਨ ਕੈਂਪ ਲੋੜਵੰਦਾਂ ਨੂੰ ਰਾਸ਼ਨ ਦੇਣਾ ਲੋੜਵੰਦ ਮਰੀਜ਼ਾਂ ਦੇ ਇਲਾਜ ਵਾਸਤੇ ਸੇਵਾ ਕਰਨੀ ਆਦਿ ਕਾਰਜ ਮੌਜੂਦ ਹਨ ਇਸ ਮੌਕੇ ਯੁਵਾ ਮੋਰਚਾ ਦੇ ਪ੍ਰਧਾਨ ਯੋਗੇਸ਼ ਸਪਰਾ ਅਤੇ ਅੱਬਾਸ ਸ਼ੱਕਰ ਨੇ ਕਿਹਾ ਕਿ ਮੋਦੀ ਜੀ ਦੇ ਜਨਮ ਦਿਨ ਨੂੰ ਲੈ ਕੇ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਦੋ ਅਕਤੂਬਰ ਤੱਕ ਮੋਦੀ ਜੀ ਦੇ ਜਨਮ ਦਿਨ ਨੂੰ ਸੇਵਾ ਹਫ਼ਤੇ ਵਜੋਂ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਜ਼ਿਲ੍ਹੇ ਦੇ ਯੁਵਾ ਮੋਰਚਾ ਦੇ ਕਰਮਚਾਰੀ ਸੇਵਾ ਵਜੋਂ ਕਾਰਜ ਕਰਨਗੇ ਇਸ ਮੌਕੇ ਖ਼ੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਮੈਡਲ ਪਾ ਕੇ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਕੁੰਦਨ ਲਾਲ,ਪ੍ਰਦੀਪ ਸਿੰਘ ਕੁਲਬੀਰ ਸਿੰਘ,ਵਿਜੈ ਸਿੰਘ ਗੋਪਾਲ,ਹਿਤਿਨ ਪੁਰੀ,ਜਸਪਾਲ ਸਿੰਘ ਸ਼ਰਨਜੀਤ ਸਿੰਘ,ਰਵੀ ਸ਼ਰਮਾ,ਮਨਿੰਦਰ ਸਿੰਘ,ਜਸਕਰਨ ਸਿੰਘ ਆਦਿ ਹਾਜ਼ਰ ਸਨ

Related posts

Leave a Reply