ਗੜਸ਼ੰਕਰ (ਅਸ਼ਵਨੀ ਸ਼ਰਮਾਂ) : ਬੀਤੀ ਰਾਤ ਸਬ ਡਵੀਜ਼ਨ ਗੜ੍ਹਸ਼ੰਕਰ ਦੀ ਸਰਹੱਦ ਨਾਲ ਲੱਗਦੇ ਪਿੰਡ ਪੈਲੀ ਵਿਖੇ 5 ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਘਰ ‘ਚ ਦਾਖਲ ਹੋ ਕੇ ਬੇਰਿਹਮੀ ਨਾਲ ਇਕ 57 ਸਾਲ ਵਿਅਕਤੀ ਦਾ ਕਤਲ ਅਤੇ 3 ਨੂੰ ਜ਼ਖਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਦਿੰਦੇ ਐੱਸ.ਐੱਚ.ਓ. ਰਘੁਵੀਰ ਸਿੰਘ ਨੇ ਦੱਸਿਆ ਕਿ ਪਿੰਡ ਪੈਲੀ ਦੇ ਜੰਟੀ ਸਿੰਘ ਪੁੱਤਰ ਬਲਦੇਵ ਸਿੰਘ ਨੇ ਆਪਣੇ ਬਿਆਨ ਦਰਜ ਕਰਵਾਉਂਦੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਬਲਦੇਵ ਸਿੰਘ ਅਤੇ ਜੋਗਾ ਸਿੰਘ ਦੋ ਭਰਾ ਸਨ। ਉਸਦੇ ਚਾਚਾ ਜੋਗਾ ਸਿੰਘ ਕਰੀਬ 14 ਸਾਲ ਤੋਂ ਇੰਗਲੈਂਡ ਰਹਿੰਦੇ ਹਨ ਉਸਦੀ ਚਾਚੀ ਮਨਜੀਤ ਕੌਰ ਨੇ ਕਰੀਬ 7-8 ਸਾਲ ਪਹਿਲਾਂ ਦਾਜ ਦਹੇਜ ਦਾ ਅਤੇ ਜ਼ਮੀਨ ਦਾ ਕੇਸ ਦਰਜ ਕੀਤਾ ਸੀ।ਉਸਦੇ ਚਾਚੇ ਜੋਗਾ ਸਿੰਘ ਦਾ ਪੁੱਤਰ ਰਵਿੰਦਰ ਸਿੰਘ ਉਰਫ਼ ਗੁਰਵਿੰਦਰ ਸਿੰਘ ਉਰਫ਼ ਪੈਲੀ ਮੈਨੂੰ ਤੇ ਮੇਰੇ ਪਿਤਾ ਨੂੰ ਜ਼ਮੀਨ ਦੇ ਮਾਮਲੇ ‘ਚ ਮਾਰਨ ਦੀਆਂ ਧਮਕੀਆਂ ਦਿੰਦਾ ਸੀ।
ਬੀਤੀ ਰਾਤ ਕਰੀਬ 9 ਵਜੇ ਲਾਈਟ ਬੰਦ ਸੀ ਜਿਸ ‘ਤੇ ਮੇਰੇ ਚਾਚੇ ਜੋਗਾ ਸਿੰਘ ਦਾ ਮੁੰਡਾ ਰਵਿੰਦਰ ਸਿੰਘ ਉਰਫ ਗੁਰਵਿੰਦਰ ਸਿੰਘ ਪਿੰਡ ਮਜਾਰਾ, ਕਪਤਾਨ ਸਿੰਘ ਪੁੱਤਰ ਸੁਰਿੰਦਰ ਛਿੰਦਾ ਵਾਸੀ ਮਜਾਰਾ, ਮਨਦੀਪ ਕੁਮਾਰ ਪੁੱਤਰ ਭਜਨ ਲਾਲ ਵਾਸੀ ਰੱਕੜ ਢਾਹਾ, ਕਰਨਦੀਪ ਪੁੱਤਰ ਪਵਨ ਕੁਮਾਰ ਵਾਸੀ ਚੰਦਿਆਣੀ ਖ਼ੁਰਦ, ਸੰਦੀਪ ਕੁਮਾਰ (ਸੀਪਾ) ਪੁੱਤਰ ਚਰਨ ਦਾਸ ਵਾਸੀ ਟੱਪਰੀਆਂ ਖੁਰਦ ਨੇ ਸਾਡੇ ਘਰ ਦਾਖਲ ਹੋ ਕੇ ਤੇਜ਼ਧਾਰ ਹਥਿਆਰਾਂ ਕਿਰਪਾਨਾਂ ਅਤੇ ਗੰਡਾਸਿਆਂ ਨਾਲ ਲਲਕਾਰੇ ਮਾਰਦੇ ਹੋਏ ਮੇਰੇ ਪਿਤਾ ‘ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਰੌਲਾ ਸੁਣ ਕੇ ਉਹ ਅਤੇ ਉਸਦੀ ਘਰ ਵਾਲੀ ਰਮਨਦੀਪ ਕੌਰ ਅਤੇ ਉਸਦੀ ਭੈਣ ਗੁਰਪ੍ਰੀਤ ਕੌਰ ਛੁਡਾਉਣ ਲਈ ਅੱਗੇ ਆਏ ਤਾਂ ਉਨ੍ਹਾਂ ‘ਤੇ ਵੀ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਜਿਸ ‘ਤੇ ਉਹ, ਉਸਦੀ ਭੈਣ ਅਤੇ ਘਰਵਾਲੀ ਗੰਭੀਰ ਜ਼ਖਮੀ ਹੋ ਗਏ ਅਤੇ ਉਸਦੇ ਪਿਤਾ ਦੀ ਮੌਕੇ ‘ਤੇ ਮੌਤ ਹੋ ਗਈ। ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਸੜੋਆ ਦਾਖਲ ਕਰਵਾਇਆ ਗਿਆ।
ਉਨ੍ਹਾਂ ਦੱਸਿਆ ਕਿ ਇਹ ਸਭ ਕੁਝ ਉਸ ਦੀ ਚਾਚੀ ਮਨਜੀਤ ਕੌਰ ਅਤੇ ਕਾਲਾ ਮਜਾਰਾ ਦੀ ਸ਼ਹਿ ‘ਤੇ ਕੀਤਾ ਗਿਆ। ਸੂਚਨਾ ਮਿਲਦੇ ਹੀ ਪੁਲਸ ਪ੍ਰਸ਼ਾਸਨ ਵਲੋਂ ਐੱਸ.ਐੱਸ.ਪੀ.ਅਲਕਾ ਮੀਨਾ,ਐੱਸ.ਪੀ.ਆਪ੍ਰੇਸ਼ਨ ਅਨਿਲ ਕੁਮਾਰ,ਡੀ.ਐੱਸ.ਪੀ ਦਵਿੰਦਰ ਸਿੰਘ,ਡੀ.ਐੱਸ.ਪੀ ਹਰਜੀਤ ਸਿੰਘ,ਐੱਸ.ਐੱਚ.ਓ ਪੋਜੇਵਾਲ ਰਘੁਵੀਰ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਲੈ ਕੇ ਰਵਿੰਦਰ ਸਿੰਘ,ਕਪਤਾਨ ਸਿੰਘ, ਮਨਦੀਪ ਕੁਮਾਰ,ਕਰਨਦੀਪ,ਸੰਦੀਪ ਸੀਪਾ,ਮਨਜੀਤ ਕੌਰ ਪਤਨੀ ਜੋਗਾ ਸਿੰਘ,ਕਾਲਾ ਪੁੱਤਰ ਪਾਲ ਸਿੰਘ ਵਾਸੀ ਮਜਾਰਾ 7 ਵਿਅਕਤੀਆਂ ਖਿਲਾਫ ਧਾਰਾ 302, 449, 323, 148, 149,120 ਤਹਿਤ ਵਿਅਕਤੀਆਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ।
- 5 ਫਰਵਰੀ ਨੂੰ ਛੁੱਟੀ ਸਰਕਾਰੀ ਛੁੱਟੀ ਘੋਸ਼ਿਤ
- ਜ਼ਮੀਨੀ ਕਬਜ਼ੇ ਨੂੰ ਲੈ ਕੇ ਝਗੜਾ: ਦੋ ਧਿਰਾਂ ਵਿਚਕਾਰ ਗੋਲੀਬਾਰੀ, ਤਿੰਨ ਜ਼ਖ਼ਮੀ
- ਪੰਜਾਬ ਸਰਕਾਰ ਨੇ ਬੁਢਾਪਾ ਸਕੀਮ ਵਾਸਤੇ 4000 ਕਰੋੜ ਰੁਪਏ ਦਾ ਰੱਖਿਆ ਬਜਟ
- ਮਹਾਰਾਸ਼ਟਰ ਵਿੱਚ ਵੋਟਰ ਲਿਸਟ ਵਿੱਚ ਗੜਬੜੀ ਦੀ ਜਾਂਚ ਕਰਨ ਲਈ ਵਿਸ਼ੇਸ਼ ਟੀਮ ਬਣਾਈ
- Punjab Police Promotions : 727 Personnel Elevated by DIG Sidhu
- ਵੱਡੀ ਖਬਰ :: ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ 55.45 ਕਰੋੜ ਰੁਪਏ ਦੀ ਰਾਸ਼ੀ ਜਾਰੀ, 86583 ਵਿਦਿਆਰਥੀਆਂ ਨੂੰ ਮਿਲੇਗਾ ਲਾਭ
EDITOR
CANADIAN DOABA TIMES
Email: editor@doabatimes.com
Mob:. 98146-40032 whtsapp