ਜਾਤ‌ ਪਾਤ ਤੋਂ ਉੱਪਰ ਉੱਠ ਕੇ ਸਹਾਇਤਾ ਲੋੜਵੰਦਾਂ ਤੱਕ ਪਹੁੰਚਾ ਰਹੀ ਬ੍ਰਾਹਮਣ ਸਭਾ : ਪ੍ਰਧਾਨ ਅਸ਼ਵਨੀ ਸ਼ਰਮਾ


ਪਠਾਨਕੋਟ 28 ਨਵੰਬਰ (ਅਵਿਨਾਸ਼ ਸ਼ਰਮਾ) : ਬ੍ਰਾਹਮਣ ਸਭਾ ਰਜਿ ਪਠਾਨਕੋਟ ਵੱਲੋਂ ਅੱਜ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਦੇਖਰੇਖ ਹੇਠ 140 ਵੀਂ ਲੜਕੀ ਦੇ ਵਿਆਹ ਮੌਕੇ ਰਾਸ਼ਨ ਸਮੱਗਰੀ ਉਨ੍ਹਾਂ ਦੇ ਸਥਾਈ ਪ੍ਰਾਜੈਕਟ ਵਿੱਚ ਆਰਥਿਕ ਤੌਰ ’ਤੇ ਪਛੜੇ ਪਰਿਵਾਰਾਂ ਦੀਆਂ ਲੜਕੀਆਂ ਦੀ ਮਦਦ ਕਰਨ ਦੀ ਕੜੀ ਤਹਿਤ ਦਿੱਤੀ ਗਈ। ਇਸ ਮੌਕੇ ਬ੍ਰਾਹਮਣ ਸਭਾ ਰਜਿ ਪਠਾਨਕੋਟ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਸ ਪ੍ਰਾਜੈਕਟ ਦੀ ਮੁੱਖ ਗੱਲ ਜਾਤੀ ਤੋਂ ਉਪਰ ਉੱਠ ਕੇ ਲੋਕਾਂ ਦੀ ਮਦਦ ਕਰਨਾ ਹੈ। ਉਸਨੇ ਦੱਸਿਆ ਕਿ ਬ੍ਰਾਹਮਣ ਸਭਾ ਨੇ ਹੁਣ ਤੱਕ 74 ਬ੍ਰਾਹਮਣ ਅਤੇ 66 ਗੈਰ-ਬ੍ਰਾਹਮਣ ਪਰਿਵਾਰਾਂ ਦੀ ਸਹਾਇਤਾ ਕੀਤੀ ਹੈ,। ਉਨ੍ਹਾਂ ਦਾ ਇਕੋ ਉਦੇਸ਼ ਹਰ ਵਰਗ ਨੂੰ ਸਹਾਇਤਾ ਪ੍ਰਦਾਨ ਕਰਨਾ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਸ਼ਰਮਾ ਨੇ ਕਿਹਾ ਕਿ ਕਿਸੇ ਲੋੜਵੰਦ ਲੜਕੀ ਦੇ ਵਿਆਹ ਵਿੱਚ ਹਰੇਕ ਸ਼ਹਿਰ ਵਾਸੀਆਂ ਨੂੰ ਵੀ ਸਹਿਯੋਗ ਕਰਨਾ ਚਾਹੀਦਾ ਹੈ।ਇਸ ਮੌਕੇ ਸ਼ਸ਼ੀ ਸ਼ਰਮਾ ਪ੍ਰਧਾਨ ਅਨੰਦਪੁਰ ਰਾਦਾ, ਨਰਿੰਦਰ ਸ਼ਰਮਾ, ਬੈਜਨਾਥ ਕੌਸ਼ਲ ਪ੍ਰਧਾਨ ਲਾਮਿਨੀ, ਓਮ ਪ੍ਰਕਾਸ਼ ਸ਼ਰਮਾ, ਤਿਲਕ ਰਾਜ ਸ਼ਰਮਾ, ਰਘੂਨਾਥ ਸ਼ਰਮਾ, ਰਾਕੇਸ਼ ਸ਼ਰਮਾ, ਵੇਦ ਪ੍ਰਕਾਸ਼ ਸ਼ਰਮਾ, ਕਮਲ ਪੰਤ, ਰਤਨ ਚੰਦ ਸ਼ਰਮਾ ਅਤੇ ਰਮਨ ਆਦਿ ਹਾਜਰ ਸਨ

Related posts

Leave a Reply