BREAKING : ਕੈਪਟਨ ਸਰਕਾਰ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਪੰਜਾਬ ਪ੍ਰਦੂਸ਼ਣ ਕੰਟ੍ਰੋਲ ਬੋਰਡ ਦੇ ਮੈਂਬਰ ਵਜੋਂ ਮੁੜ ਤੋਂ ਨਿਯੁਕਤ ਕੀਤਾ

ਚੰਡੀਗੜ੍ਹ: ਕੈਪਟਨ ਸਰਕਾਰ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਪੰਜਾਬ ਪ੍ਰਦੂਸ਼ਣ ਕੰਟ੍ਰੋਲ ਬੋਰਡ ਦੇ ਮੈਂਬਰ ਵਜੋਂ ਮੁੜ ਤੋਂ ਨਿਯੁਕਤ ਕਰ ਦਿੱਤਾ ਹੈ।  ਕੱਲ੍ਹ ਸਰਕਾਰ ਨੇ ਸੰਤ ਸੀਚੇਵਾਲ ਨੂੰ ਵਾਤਾਵਰਨ ਚਿੰਤਕਾਂ ਦੇ ਪੈਨਲ ਵਿੱਚੋਂ ਹਟਾ ਦਿੱਤਾ ਸੀ ਤੇ ਉਨ੍ਹਾਂ ਦੀ ਥਾਂ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੂੰ ਪੈਨਲ ਵਿੱਚ ਸ਼ਾਮਲ ਕੀਤਾ ਸੀ। ਪਰ ਹੁਣ ਇਹ ਦੋਵੇਂ ਵੱਡੇ ਵਾਤਾਵਰਨ ਪ੍ਰੇਮੀ ਬੋਰਡ ਵਿੱਚ ਸ਼ਾਮਲ ਹੋਣਗੇ

ਪੰਜਾਬ ਸਰਕਾਰ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਤੋਂ ਪੀਪੀਸੀਬੀ ਦੀ ਮੈਂਬਰੀ ਖੋਹ ਲਈ ਸੀ।

ਦਰਿਆਵਾਂ ਨੂੰ ਪਲੀਤ ਕਰਨ ਬਦਲੇ 50 ਕਰੋੜ ਰੁਪਏ ਦਾ ਜ਼ੁਰਮਾਨਾ ਲੱਗਣ ਦੀ ਮੁੱਖ ਵਜ੍ਹਾ ਕਰਕੇ ਵਾਤਾਵਰਨ ਪ੍ਰੇਮੀ ਨੂੰ ਪੰਜਾਬ ਸਰਕਾਰ ਵੱਲੋਂ ਅਹੁਦਿਓਂ ਮੁਕਤ ਕੀਤਾ ਗਿਆ ਸਮਝਿਆ ਜਾ ਰਿਹਾ ਸੀ।

Related posts

Leave a Reply