BREAKING.. ਗੜ੍ਹਦੀਵਾਲਾ ‘ਚ ਕੋਈ ਰੋੜ ਤੇ ਕਰਿਆਨਾ ਸਟੋਰ ਨੂੰ ਲੱਗੀ ਭਿਆਨਕ ਅੱਗ,ਲੱਖਾਂ ਦਾ ਨੁਕਸਾਨ ਹੋਣ ਦਾ ਅਨੁਮਾਨ

ਗੜ੍ਹਦੀਵਾਲਾ 1 ਅਪ੍ਰੈਲ (ਚੌਧਰੀ ) : ਅੱਜ ਸਵੇਰੇ ਲਗਭਗ 6.30 ਵਜੇ ਦੇ ਕਰੀਬ ਗੜ੍ਹਦੀਵਾਲਾ ਕੋਈ ਮੋੜ ਨਜਦੀਕ ਬਿਜਲੀ ਘਰ ਇੱਕ ਕਰਿਆਨਾ ਸਟੋਰ ਵਿੱਚ ਭਿਆਨਕ ਅੱਗ ਲੱਗਣ ਦਾ ਸਮਾਚਾਰ ਮਿਲਿਆ ਹੈ। ਇਸ ਮੌਕੇ ਭਿਆਨਕ ਲੱਗੀ ਅੱਗ ਨੂੰ ਦੇਖਦੇ ਹੋਏ ਇਕ ਹਿੰਦੀ ਅਖਬਾਰ ਦੇ ਪੱਤਰਕਾਰ ਯੋਗੇਸ਼ ਗੁਪਤਾ ਅਤੇ ਪਵਨ ਗੁਪਤਾ ਦੇ ਨਜਦੀਕੀ ਸਾਗਰ ਦੂਆ ਵਲੋਂ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ।ਖਬਰ ਲਿਖਣ ਤੱਕ ਫਾਇਰ ਬ੍ਰਿਗੇਡ ਦਸੂਹਾ ਦੀ ਗੱਡੀ ਨੇ ਘਟਨਾ ਵਾਲੀ ਥਾਂ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਣ ਦੇ ਯਤਨ ਸ਼ੁਰੂ ਕਰ ਦਿੱਤੇ ਹਨ। ਇਸ ਭਿਆਨਕ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।

Related posts

Leave a Reply