BREAKING.. ਗੜ੍ਹਦੀਵਾਲਾ ‘ਚ ਸੋਮਰਾਜ ਸਭਰਵਾਲ ਤੇ ਕੁੱਝ ਲੋਕਾਂ ਵਲੋਂ ਹਮਲਾ ਕਰਨ ਦੇ ਦੋਸ਼’ ਚ ਬਸ ਸਟੈਂਡ ਤੇ ਬਾਲਮੀਕਿ ਭਾਈਚਾਰੇ ਵਲੋਂ ਚੱਕਾ ਜਾਮ


ਗੜ੍ਹਦੀਵਾਲਾ 12 ਜੂੂਨ (CDT) : ਗੜ੍ਹਦੀਵਾਲਾ ‘ਚ ਬਾਲਮੀਕਿ ਭਾਈਚਾਰੇ ਦੇ ਇੱਕ ਵਿਅਕਤੀ ਤੇ ਕੁੱਝ ਲੋਕਾਂ ਵਲੋਂ ਹਮਲਾ ਕਰਨ ਦੇ ਦੋਸ਼’ ਚ ਬਸ ਸਟੈਂਡ ਤੇ ਚੱਕਾ ਜਾਮ ਕੀਤਾ ਗਿਆ। ਗੜ੍ਹਦੀਵਾਲਾ ਹੁਸ਼ਿਆਰਪੁਰ ਮੁੱਖ ਮਾਰਗ ਤੇ ਜਾਮ ਲਗਾਉਣ ਦੌਰਾਨ ਸੋਮਰਾਜ ਸਭਰਵਾਲ ਦੇ ਭਰਾ ਸੁੱਖਾ ਸਭਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰਾ ਭਰਾ ਸੋਮਰਾਜ ਸਭਰਵਾਲ ਜੋ ਕਿ ਪਿੰਡ ਚਠਿਆਲ ਕਿਸੀ ਨਿਜੀ ਕੰਮ ਲਈ ਗਿਆ ਹੋਇਆ ਸੀ ਅਤੇ ਵਾਪਸੀ ਸਮੇਂ ਉਹ ਪਿੰਡ ਬਲਾਲਾ ਵਿੱਚੋਂ ਹੁੰਦਾ ਹੋਇਆ ਗੜ੍ਹਦੀਵਾਲਾ ਆ ਰਿਹਾ ਸੀ ਤਾਂ ਇੱਕ ਗੱਡੀ ਵਿਚ ਸਵਾਰ ਕੁੱਝ ਲੋਕਾਂ ਨੇ ਮੋਰੇ ਭਰਾ ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਇਸ ਇਵਜ ਵਿਚ ਬਾਲਮੀਕਿ ਭਾਈਚਾਰੇ ਦੇ ਲੋਕਾਂ ਵਲੋਂ ਭਾਰੀ ਗਿਣਤੀ ਵਿਚ ਇੱਕਠੇ ਹੋਕੇ ਪੀੜਤ ਨੂੰ ਸੜਕ ਵਿਚਕਾਰ ਲੇਟਾ ਕੇ ਕਰੀਬ ਦੋ ਘੰਟੇ ਤੱਕ ਜਾਮ ਲਗਾਇਆ ਗਿਆ ਹੈ।ਜਾਮ ਲੱਗਦਿਆਂ ਹੀ ਗੜ੍ਹਦੀਵਾਲਾ ਪੁਲਸ ਦੇ ਹੱਥ ਪੈਰ ਫੁੱਲ ਗਏ। ਇਸ ਮੌਕੇ ਪੀੜਤ ਦੇ ਪਰਿਵਾਰ ਨੇ ਕਿਹਾ ਜਦੋਂ ਤੱਕ ਪੁਲਿਸ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰਦੀ ਉਸ ਸਮੇਂ ਤੱਕ ਜਾਮ ਨਹੀਂ ਖੋਲਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸਾਰਾ ਕੁਝ ਕਾਂਗਰਸ ਦੀ ਸ਼ੈਅ ਤੇ ਹੋ ਰਿਹਾ ਹੈ। ਕੋਈ ਗੱਲ ਨਹੀਂ 6 ਮਹੀਨੇ ਬਾਅਦ ਕਾਂਗਰਸ ਦਾ ਵੀ ਸਮਾਂ ਬਦਲਣ ਵਾਲਾ ਹੈ।

ਗੜ੍ਹਦੀਵਾਲਾ ਪੁਲਿਸ ਦੇ ਮਨਾਉਣ ਤੇ ਪਰਿਵਾਰ ਵਲੋਂ ਜਾਮ ਨਾ ਖੋਲਿਆ ਗਿਆ। ਇਸ ਜਾਮ ਨੂੰ ਖੁਲਵਾਉਣ ਲਈ ਡੀ ਐਸ ਪੀ ਹੁਸ਼ਿਆਰਪੁਰ ਗੁਰਪ੍ਰੀਤ ਸਿੰਘ ਗਿੱਲ ਨੂੰ ਇਸ ਜਾਮ ਵਿਚ ਸ਼ਿਰਕਤ ਕਰਨੀ ਪਈ। ਉਨਾਂ ਵਲੋਂ ਪੀੜਤ ਨੂੰ ਮੈਡੀਕਲ ਕਰਵਾਉਣ ਦੇ ਲਈ ਰਾਜੀ ਕਰਵਾਇਆ ਗਿਆ। ਪਰਿਵਾਰ ਦਸੂਹਾ ਸਿਵਲ ਹਸਪਤਾਲ ਵਿਖੇ ਮੈਡੀਕਲ ਕਰਵਾਉਣ ਲਈ ਰਾਜੀ ਹੋਇਆ ਉਸ ਉਪਰਾਂਤ ਲੋਕਾਂ ਵਲੋਂ ਜਾਮ ਖੋਲ੍ਹਿਆ ਗਿਆ। ਜਾਮ ਖੁਲਣ ਤੇ ਗੜਦੀਵਾਲਾ ਪੁਲਿਸ ਨੇ ਰਾਹਤ ਦੀ ਸਾਹ ਲਿਆ।

(ਪਰਿਵਾਰ ਨਾਲ ਗੱਲਬਾਤ ਕਰਦੇ ਹੋਏ ਡੀ ਐਸ ਪੀੀ ਗੁਰਪ੍ਰੀਤ ਸਿੰਘ ਗਿੱਲ)

ਜਿਕਰਯੋਗ ਹੈ ਕਿ ਬੀਤੇ ਦਿਨੀ ਸ਼ੁਕਰਵਾਰ ਨੂੰ ਬੱਸ ਸਟੈਂਡ ਗੜ੍ਹਦੀਵਾਲਾ ਤੇ ਫਰੂਟ ਵਾਲੀ ਰੇਹੜੀ ਦੇ ਸਾਹਮਣੇ ਕਿਸੇ ਵਿਅਕਤੀ ਵਲੋਂ ਗੱਡੀ ਲਾਈ ਹੋਈ ਸੀ। ਜਿਸਦੇ ਚਲਦਿਆਂ ਦੋਵਾਂ ਵਿਚਾਲੇ ਆਪਸੀ ਤਕਰਾਰ ਹੋ ਗਈ ਸੀ। ਸੁੱਖਾ ਸਭਰਵਾਲ ਦੇ ਦੱਸਣ ਮੁਤਾਬਕ ਉਸ ਵਿਅਕਤੀ ਵਲੋਂ ਪੁਲਿਸ ਦੇ ਕਿਸੇ ਸੀਨੀਅਰ ਅਧਿਕਾਰੀ ਨੂੰ ਫੋਨ ਕੀਤਾ ਗਿਆ।

(ਪੀੜਤ ਨੂੰ ਸੜਕ ਤੋਂ ਖੁਦ ਉਠਾਉਂਦੇ ਹੋਏ ਡ ਐਸ ਪੀ ਗੁਰਪ੍ਰੀਤ ਸਿੰਘ ਗਿੱਲ)

ਜਿਸ ਦੇ ਚਲਦਿਆਂ ਮੇਰੇ ਭਰਾ ਨੂੰ ਬਿਨਾਂ ਪੁੱਛਗਿੱਛ ਅਤੇ ਬਿਨਾਂ ਸ਼ਿਕਾਇਤ ਦਿੱਤੇਆਂ ਗੜ੍ਹਦੀਵਾਲਾ ਪੁਲਿਸ ਵਲੋਂ ਉਸ ਨੂੰ ਚੁੱਕਕੇ ਥਾਣੇ ਲਿਜਾਇਆ ਗਿਆ ਅਤੇ ਹਰਾਸਮੈਂਟ ਕੀਤੀ ਗਈ। ਉਨ੍ਹਾਂ ਕਿਹਾ ਮੇਰੇ ਭਰਾ ਤੇ ਅੱਜ ਜੋ ਹਮਲਾ ਹੋਇਆ ਹੈ ਉਹ ਹਮਲਾ ਉਨ੍ਹਾਂ ਵਿਅਕਤੀਆਂ ਵਲੋਂ ਹੀ ਕੀਤਾ ਗਿਆ ਹੈ। ਉਨਾਂ ਕਿਹਾ ਇਸ ਹਮਲੇ ਦੀ ਵਿਉਂਤਬੰਦੀ ਗੜ੍ਹਦੀਵਾਲਾ ਵਾਲਾ ਜਿਸ ਦੁਕਾਨ ਤੇ ਬੈਠ ਕੇ ਕੀਤੀ ਗਈ ਉਸ ਵਾਰੇ ਵੀ ਸਾਨੂੰ ਜਾਣਕਾਰੀ ਹੈ।

Related posts

Leave a Reply