BREAKING.. ਤੇਜ ਰਫਤਾਰ ਕਾਰ ਬੇਕਾਬੂ ਹੋਣ ਤੇ ਦਰੱਖਤ ਨਾਲ ਟਕਰਾਈ, ਪਤੀ,ਪਤਨੀ ਜਖਮੀ ਪੁੱਤਰ ਦੀ ਮੌਤ

ਮੁਕੇਰੀਆਂ /ਤਲਵਾੜਾ 13 ਜੂੂਨ (ਕੁਲਵਿੰਦਰ ਸਿੰਘ) : ਅੱਜ ਅੱਡਾ ਝੀਰ ਦਾ ਖੂਹ ਨੇੜੇ ਇੱਕ ਕਾਰ ਬੇਕਾਬੂ ਹੋਣ ਤੇ ਸਾਹਮਣੇ ਸਫੈਦੇ ਦੇ ਦਰਖਤ ਵਿੱਚ ਜਾ ਵੱਜੀ ।ਧਮਾਕਾ ਇਨ੍ਹਾਂ ਜਬਰਦਸਤ ਸੀ ਕਿ ਕਾਰ ਦੇ ਪਰਖਰਚੇ ਉੱਡ ਗਏ ।ਮਿਲੀ ਜਾਣਕਾਰੀ ਅਨੁਸਾਰ ਕਾਰ ਨੰਬਰ ਪੀ ਬੀ 10 ਐਕਸ 5622 ਵਿੱਚ ਸਵਾਰ ਹੋਕੇ
ਬੇਲਾ ਸਰਿਆਣਾ ਵਾਸੀ ਪਟਵਾਰੀ ਰਾਮ ਸਰੂਪ(51) ਪਤਨੀ ਊਸ਼ਾ ਦੇਵੀ ਤੇ ਪੁੱਤਰ ਸਾਗਰ (14) ਕਮਾਹੀਦੇਞੀ ਵਲੋਂ ਆਪਣੇ ਪਿੰਡ ਨੂੰ ਜਾ ਰਹੇ ਸਨ ।ਕਾਰ ਨੂੰ ਰਾਮ ਸਰੂਪ ਚਲਾ ਰਿਹਾ ਸੀ।ਕਾਰ ਜਦੋਂ ਅੱਡਾ ਝੀਰ ਦਾ ਖੂਹ ਨੇੜੇ ਪਹੁੰਚੀ ਤਾਂ ਰਫਤਾਰ ਤੇ ਹੋਣ ਕਾਰਨ ਸੜਕ ਕਿਨਾਰੇ ਲੱਗੇ ਸਫੇਦੇ ਦੇ ਦਰੱਖਤ ਨਾਲ ਟਕਰਾ ਗਈ। ਜਿਸ ਵਿੱਚ ਤਿੰਨੋਂ ਕਾਰ ਸਵਾਰ ਗੰਭੀਰ ਜਖਮੀ ਹੋ ਗਏ। ਤਿੰਨਾਂ ਜਖਮੀਆਂ ਨੂੰ ਤੁਰੰਤ ਨਜਦੀਕੀ ਹਸਪਤਾਲ ਲੈ ਜਾਇਆ ਗਿਆ। ਪੁੱਤਰ ਦੀ ਹਸਪਤਾਲ ਲੈ ਕੇ ਜਾਂਦੇ ਸਮੇਂ ਰਾਹ ਵਿੱਚ ਮੌਤ ਹੋ ਗਈ ਤੇ ਪਤਨੀ ਨੂੰ ਕੈਪੀਟਲ ਹਸਪਤਾਲ ਜੰਲਧਰ ਲਈ ਰੈਫਰ ਕਰ ਦਿੱਤਾ ਗਿਆ। ਤਲਵਾੜਾ ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ।ਟੱਕਰ ਕਾਰਨ ਤਿੰਨੇ ਕਾਰ ਸਵਾਰ ਗੰਭੀਰ ਰੂਪ ਵਿੱਚ ਜਖਮੀ ਹੋ ਗਏ ।ਜਿਹਨਾਂ ਨੂੰ ਲੋਕਾਂ ਦੀ ਮਦਦ ਨਾਲ ਸਰਕਾਰੀ ਹਸਪਤਾਲ ਹਾਜੀਪੁਰ ਵਿਖੇ ਪਹੁੰਚਾਇਆ ਗਿਆ ।ਜਿੱਥੇ ਡਾਕਟਰਾਂ ਨੇ ਸਾਗਰ ਨੂੰ ਤੇ ਮ੍ਰਿਤ ਘੋਸ਼ਿਤ ਕਰ ਦਿੱਤਾ ਅਤੇ ਰਾਮ ਸਰੂਪ ਤੇ ਊਸ਼ਾ ਦੇਵੀ ਦੀ ਮਾੜੀ ਹਾਲਾਤ ਨੂੰ ਦੇਖਦੇ ਹੋਏ ਉਹਨਾਂ ਨੂੰ ਉਥੋਂ ਰੈਫਰ ਕਰ ਦਿੱਤਾ ਗਿਆ ।ਥਾਣਾ ਤਲਵਾੜਾ ਪੁੁਲਿਸਨੇ ਨੇ ਕਾਰ ਨੂੰ ਕਬਜੇ ਵਿੱਚ ਲੈਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related posts

Leave a Reply