BREAKING..ਥਾਣਾ ਦਸੂਹਾ ਦੇ ਮੰਡ ਏਰੀਆ(ਬਿਆਸ ਦਰਿਆ) ਨਾਲ ਲੱਗਦੇ ਮੰਡ ਏਰੀਆ ਵਿੱਚ ਭਾਰੀ ਮਾਤਰਾ ਵਿੱਚ ਲਾਹਣ ਬਰਾਮਦ ਕਰਕੇ ਕੀਤੀ ਨਸ਼ਟ


ਦਸੂਹਾ 2 ਅਪ੍ਰੈਲ (ਚੌਧਰੀ) : ਨਵਜੋਤ ਸਿੰਘ ਮਾਹਲ, ਐਸ.ਐਸ.ਪੀ. ਸਾਹਿਬ, ਹੁਸ਼ਿਆਰਪੁਰ ਵੱਲੋਂ ਨਜਾਇਜ ਸ਼ਰਾਬ ਦੀ ਬਾਮਦਗੀ ਅਤੇ ਸ਼ਰਾਬ ਦੀ ਸਮੱਗਲਿੰਗ ਨੂੰ ਰੋਕਣ ਸਬੰਧੀ ਦਿੱਤੇ ਦਿਸ਼ਾ ਨਿਰਦੇਸ਼ਾਂ ਤਹਿਤ ਚਲਾਈ ਗਈ ਮੁਹਿੰਮ ਦੌਰਾਨ ਮਨੀਸ਼ ਕੁਮਾਰ ਪੀ.ਪੀ.ਐਸ,ਉਪ ਕਪਤਾਨ ਪੁਲਿਸ,ਸਬ ਡਵੀਜਨ,ਦਸੂਹਾ ਦੀ ਹਦਾਇਤ ਪਰ ਐਸ.ਆਈ. ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਦਸੂਹਾ ਸਮੇਤ ਪੁਲਿਸ ਕਰਮਚਾਰੀਆਂ ਅਤੇ ਆਬਕਾਰੀ ਸਟਾਫ ਹੁਸ਼ਿਆਰਪੁਰ ਦੇ ਇੰਸਪੈਕਟਰ ਨਰੇਸ਼ ਸਹੋਤਾ,ਤਰਲੋਚਨ ਸਿੰਘ,ਮਹਿੰਦਰ ਸਿੰਘ ਅਤੇ ਮਨਜੀਤ ਕੌਰ ਨਾਲ ਰੇਡ ਕਰਕੇ ਪਿੰਡ ਰਾਜਪੁਰ ਮੰਡ ਏਰੀਆ (ਬਿਆਸ
ਦਰਿਆ) ਵਿੱਚ ਰੇਡ ਕਰਕੇ ਹੇਠ ਲਿਖੇ ਅਨੁਸਾਰ ਲਾਹਣ ਅਤੇ ਨਜਾਇਜ਼ ਸ਼ਰਾਬ ਦੇਸੀ ਤਿਆਰ ਕਰਨ ਲਈ ਵਰਤੋਂ ਵਿੱਚ ਲਿਆਂਦਾ ਸਮਾਨ ਬਰਾਮਦ ਕੀਤਾ ਗਿਆ 1. ਕੱਚੀ ਲਾਹਣ = 20,000 ਲੀਟਰ, 2. ਪੱਕੀ ਲਾਹਣ = 13 ਲੀਟਰ
3. ਚਾਲੂ ਭੱਠੀਆਂ = 10, 4. ਬਾਇਉਲਰ = 10, 5. ਤਰਪਾਲਾਂ = 25

ਮਨੀਸ਼ ਕੁਮਾਰ ਡੀ.ਐਸ.ਪੀ. ਦਸੂਹਾ ਨੇ ਦੱਸਿਆ ਕਿ ਪਿੰਡ ਮੌਜਪੁਰ ਵਗੈਰਾ ਜੋ
ਜਿਲ੍ਹਾ ਗੁਰਦਾਸਪੁਰ ਵਿੱਚ ਪੈਂਦੇ ਹਨ ਅਤੇ ਥਾਣਾ ਦਸੂਹਾ ਦੇ ਏਰੀਆ ਬਿਆਸ ਦਰਿਆ ਨਾਲ ਇਹਨਾਂ ਦੀ ਹੱਦ ਲੱਗਦੀ ਹੈ ਤੇ ਇਹਨਾਂ ਪਿੰਡਾਂ ਦੇ ਕੁਝ ਵਿਅਕਤੀ ਥਾਣਾ ਦਸੂਹਾ ਦੇ ਏਰੀਆ ਬਿਆਸ ਕਿਨਾਰੇ ਸਰਕੰਡੇ ਅਤੇ ਕਾਹ ਦੀ ਆੜ ਵਿੱਚ ਨਜਾਇਜ ਸ਼ਰਾਬ ਕਸੀਦ ਕਰਕੇ ਜਿਲ੍ਹਾ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੇ
ਏਰੀਆ ਅੰਦਰ ਵੇਚਦੇ ਹਨ। ਜੋ ਰੇਡ ਕਰਨ ਤੇ ਪੁਲਿਸ ਦਾ ਪਤਾ ਲੱਗਣ ਤੇ ਗੁਰਦਾਸਪੁਰ ਸਾਈਡ ਭੱਜ ਜਾਂਦੇ ਹਨ।ਜੋ ਨਜਾਇਜ਼ ਸ਼ਰਾਬ ਦੀ ਸਮੱਗਲਿੰਗ ਨੂੰ ਰੋਕਣ ਲਈ ਥਾਣਾ ਦਸੂਹਾ ਦੀ ਪੁਲਿਸ ਅਤੇ ਐਕਸਾਈਡ ਵਿਭਾਗ ਦੀ ਟੀਮ ਵੱਲੋਂ ਸਾਂਝੇ ਤੌਰ ਤੇ ਅੱਜ ਮਿਤੀ 02 ਅਪ੍ਰੈਲ 2021 ਨੂੰ ਕੀਤੇ ਸਰਚ ਅਪਰੇਸ਼ਨ
ਦੌਰਾਨ ਉਕਤ ਬਾਮਦਗੀ ਕਰਕੇ ਮੁਕੱਦਮਾਂ ਨੰਬਰ 53 ਮਿਤੀ 02/04/2014 ਜੁਰਮ 61/1/14 ਆਬਕਾਰੀੀ ਐਕਟ ਥਾਣਾ ਦਸੂਹਾ ਦਰਜ ਕਰਕੇ ਆਰੋਪੀਆਂ ਦੀ ਭਾਲ ਕੀਤੀ ਜਾ ਰਹੀ ਹੈ।

Related posts

Leave a Reply