BREAKING : -ਦਾਣਾ ਮੰਡੀ ਗੁਰਦਾਸਪੁਰ ਵਿਖੇ 4 ਫਰਵਰੀ ਤੋਂ 15 ਫਰਵਰੀ 2020 ਤਕ ਲੱਗੇਗਾ ‘ ਖੇਤਰੀ ਸਰਸ ਮੇਲਾ’-ਡਿਪਟੀ ਕਮਿਸ਼ਨਰ ਖਹਿਰਾ

ਪਠਾਨਕੋਟ, 3 ਫਰਵਰੀ — (   RAJINDER RAJAN BUREAU ) ਜਿਲ•ਾ ਪਠਾਨਕੋਟ ਦੇ ਨਾਲ ਲਗਦੇ ਜਿਲ•ਾ ਗੁਰਦਾਸਪੁਰ ਦੀ ਦਾਣਾ ਮੰਡੀ ਵਿਖੇ 4 ਫਰਵਰੀ ਤੋਂ 15 ਫਰਵਰੀ ਤਕ ਲੱਗਣ ਵਾਲੇ ‘ਖੇਤਰੀ ਸਰਸ ਮੇਲਾ’2020 ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਲੋਕਾਂ ਦੀ  ਸਹੂਲਤ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ, ਲੋਕਾਂ ਨੂੰ ਚਾਹੀਦਾ ਹੈ ਕਿ ਇਸ ਮੇਲੇ ਵਿੱਚ ਪਹੁੰਚ ਕੇ ਲਾਹਾ ਪ੍ਰਾਪਤ ਕਰਨ। ਇਹ ਪ੍ਰਗਟਾਵਾ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।
ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ ਖੇਤਰੀ ਸਰਸ ਮੇਲੇ ‘ਵਿਚ ਭਾਰਤ ਦੇ ਵੱਖ-ਵੱਖ ਰਾਜਾਂ ਤੋਂ 500 ਤੋਂ ਜ਼ਿਆਦਾ ਕਾਰੀਗਰ ਅਤੇ 150 ਕਲਾਕਾਰ ਅਤੇ ਸਵੈ ਸਹਾਇਤਾ ਸਕੀਮਾਂ ਦੇ ਮੈਂਬਰਾਂ ਵਲੋਂ ਆਪਣੀਆਂ ਤਿਆਰ ਕੀਤੀਆਂ ਵੱਖ-ਵੱਖ ਵਸਤਾਂ/ਕਲਾ ਕ੍ਰਿਤੀਆਂ ਦੀ ਪ੍ਰਦਰਸ਼ਨੀ ਅਤੇ ਵਿਕਰੀ ਕਰਨ ਲਈ ਪੁਹੰਚ ਰਹੇ ਹਨ, ਜਿਨਾਂ ਲਈ ਸਟਾਲ ਲਗਾਏ ਲਗਾਏ ਗਏ ਹਨ ਅਤੇ ਪੁਹੰਚ ਰਹੇ ਕਲਾਕਾਰ ਲਈ ਸ਼ਾਨਦਾਰ ਸਟੇਜ ਅਤੇ ਲੋਕਾਂ ਦੇ ਬੈਠਣ ਲਈ ਪੰਡਾਲ ਲਗਾਇਆ ਗਿਆ ਹੈ।  ਉਨਾਂ ਦੱਸਿਆ ਕਿ ਵੱਡੀ ਤਦਾਦ ਵਿਚ ਪੁਹੰਚਣ ਵਾਲੇ ਲੋਕਾਂ ਦੀ ਸਹਲੂਤ ਨੂੰ ਮੁੱਖ ਰੱਖਦਿਆਂ ਵਾਹਨਾਂ ਲਈ ਪਾਰਕਿੰਗ ਬਣਾਈ ਗਈ ਹੈ ਅਤੇ ਆਵਾਜਾਈ ਨੂੰ ਮੁੱਖ ਰੱਖਦਿਆਂ ਟਰੈਫਿਕ ਪੁਲਿਸ ਦੇ ਸਹਿਯੋਗ ਨਾਲ ਲੋਕਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ  ‘ ਖੇਤਰੀ ਸਰਸ ਮੇਲੇ’  ਦੌਰਾਨ ਪਿੰਡਾਂ ਵਿਚਲੇ ਪੁਰਾਤਨ ਵਿਰਸੇ ਨਾਲ ਲੋਕਾਂ ਨੂੰ ਜੋੜਿਆ ਜਾਵੇਗਾ ਤੇ ਆਪਣੀ ਸੱਭਿਆਚਰ ਹੋਰ ਪ੍ਰਫੁਲਿਤ ਹੋਵੇਗਾ। ਇਸ ਮੇਲੇ ਵਿੱਚ ਬੱਚਿਆ ਦੇ ਮਨੋਰੰਜਨ ਲਈ ਆਧੁਨਿਕ ਪੰਗੂੜੇ/ ਝੂਲਿਆਂ ਦਾ ਵੀ ਪ੍ਰਬੰਧ ਵੀ ਕੀਤਾ ਗਿਆ ਹੈ ਅਤੇ ਮੇਲੇ ਵਿਚ ਰੋਜਾਨਾ ਨਾਮਵਰ ਕਲਾਕਾਰਾਂ ਵਲੋ ਅਖਾੜੇ ਲਗਾ ਕੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਜਾਣਗੇ। ਇਸ ਤੋਂ ਇਲਾਵਾ ਮੇਲੇ ਵਿਚ ਸ਼ਿਰਕਤ ਕਰਨ ਵਾਲੇ ਲੋਕਾਂ ਲਈ ਪੰਜਾਬ ਅਤੇ ਵੱਖ-2 ਰਾਜਾਂ ਦੇ ਵਧੀਆ ਪਕਵਾਨਾਂ ਦੇ ਸਟਾਲ /ਫੂਡ ਕੋਰਟ ਵੀ ਲਗਾਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੇਲੇ ਵਿਚ ਵੱਧ ਤੋਂ ਵੱਧ ਸ਼ਿਰਕਤ ਕਰਨ ਜਿਸ ਨਾਲ ਪੰਜਾਬ ਅਤੇ ਭਾਰਤ ਦੇ ਵੱਖ-ਵੱਖ ਰਾਜਾਂ ਤੋ ਆਏ ਲੋਕਾਂ ਨਾਲ ਆਪਸੀ ਸਾਂਝ ਹੋਰ ਵੱਧ ਸਕੇ।

Related posts

Leave a Reply