UPDATED .. ਮਾਪਿਆਂ ਦਾ ਇਕਲੌਤਾ ਪੁੱਤਰ ਦੋਸਤਾਂ ਨਾਲ ਘੁੰਮਣ ਫਿਰਨ ਗਿਆ ਹੋਇਆ ਸੀ ਲਾਪਤਾ, ਦਰਿਆ ‘ਚ ਤੈਰਦੀ ਮਿਲੀ ਲਾਸ਼,ਪਰਿਵਾਰ ਨੇ ਇਨਸਾਫ ਲਈ ਪ੍ਰਸ਼ਾਸਨ ਅੱਗੇ ਲਗਾਈ ਗੁਹਾਰ



ਤਲਵਾੜਾ /ਦਸੂਹਾ 12 ਜੂਨ (ਚੌਧਰੀ) :  ਬੀਤੀ ਦਿਨੀ 9 ਜੂਨ ਨੂੰ ਦਸੂਹਾ ਦੇ ਪਿੰਡ ਮੱਕੋਵਾਲ ਤੋਂ ਅਕਾਸ਼ਦੀਪ ਪੁੱਤਰ ਚਮਨ ਲਾਲ(20) ਦਾ ਅਚਾਨਕ ਅਚਾਨਕ ਲਾਪਤਾ ਹੋਣ ਦੀ ਖਬਰ ਸੋਸ਼ਲ ਮੀਡੀਆ ਤੇ ਪਾਈ ਇੱਕ ਪੋਸਟ ਦੁਆਰਾ ਸਾਹਮਣੇ ਆਈ ਸੀ।

ਪਰਿਵਾਰ ਦਾ ਕਹਿਣਾ ਸੀ ਕਿ ਸਾਡਾ ਇਕਲੌਤਾ ਪੁੱਤਰ ਅਕਾਸ਼ਦੀਪ 9 ਜੂਨ ਨੂੰ ਆਪਣੇ ਦੋਸਤਾਂ ਨਾਲ ਘੁੰਮਣ ਫਿਰਨ ਗਿਆ ਸੀ ਅਤੇ ਵਾਪਸ ਘਰ ਨਹੀਂ ਪਰਤਿਆ। ਜਿਸ ਦੀ ਸਾਰੇ ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਦੇ  ਭਾਲ ਕੀਤੀ ਗਈ ਪਰ ਕੋਈ ਸੁਰਾਗ ਨਹੀਂ ਮਿਲਿਆ। ਜਿਸਦੇ ਚਲਦਿਆਂ ਪਰਿਵਾਰ ਕਾਫੀ ਸਦਕੇ ਵਿਚ ਸੀ।ਪਿੰਡ ਵਿਚ ਦੇਖਣ ਵਾਲਿਿਆਂ ਨੇ ਦੱਸਿਆ ਕਿ ਜੋੋ ਦੋਸਤ ਇਸ ਨਾਲ ਸਨ ਉਹ ਇੱਕ ਬੁਲਟ ਮੋਟਰ ਸਾਈਕਲ ਤੇੇ ਸਨ।

ਅੱਜ ਸਵੇਰੇ 11 ਵਜੇ ਦੇ ਕਰੀਬ ਉਸਦੀ ਲਾਸ਼ ਤਲਵਾੜਾ ਦੇ ਪਿੰਡ ਚੱਕਮੀਰ ਪੁਰ ਦੇ ਨਜਦੀਕ ਹਿਮਾਚਲ ਦੀ ਹੱਦ ਵਿਚ ਵਗਦੇ ਦਰਿਆ ਵਿਚ ਤੈਰਦੀ ਕਿਸੇ ਵਲੋਂ ਦੇਖੀ ਗਈ।ਜਿਸ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ।

ਉਨਾਂ ਵਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਮਿਲੀ ਜਾਣਕਾਰੀ ਅਨੁਸਾਰ ਨੂਰਪੁਰ (ਹਿਮਾਚਲ) ਪੁਲਿਸ ਨੇ ਲਾਸ਼ ਕਬਜੇ ਵਿੱਚ ਲੈ ਕੇ ਜਾਂਚ ਸ਼ੂਰੂ ਕਰ ਦਿੱਤੀ ਹੈ ਅਤੇ ਪਰਿਵਾਰ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।ਨੌਜਵਾਨ ਦਾ ਮੋਟਰਸਾਈਕਲ ਸਾਇਕਲ ਨੂੰ  ਪੀ ਬੀ 0 ਏ ਐਮ 1771 ਵੀ ਦਰਿਆ ਦੇ ਲਾਗੇ ਖੜਾ ਸਲਵਾੜ ਵਿਚੋਂ ਮਿਲਿਆ ਹੈ। ਪਰਿਵਾਰ ਨੇ ਪ੍ਰਸ਼ਾਸਨ ਅੱਗੇ ਇਨਸਾਨ ਦੀ ਗੁਹਾਰ ਲਗਾਈ ਹੈ। ਉਨਾਂ ਕਿਹਾ ਸਾਡੇ ਪੁੱਤਰ ਦੀ ਮੌਤ ਪਿਛੇ ਕੋਈ ਰੰਜਿਸ਼ ਲਗਦੀ ਹੈ।

Related posts

Leave a Reply