BREAKING.. ਨਾਟਕੀ ਢੰਗ ਨਾਲ ਬੰਧਕ ਬਨਾ ਕੇ ਲੁਟੇਰੇ 25.5 ਤੋਲੇ ਸੋਨੇ ਦੇ ਗਹਿਣੇ,4 ਲੱਖ ਰੁਪਏ ਅਤੇ 7 ਮੋਬਾਇਲ ਲੁੱਟ ਕੇ ਹੋਏ ਫ਼ਰਾਰ


ਗੁਰਦਾਸਪੁਰ 3 ਜੂਨ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਦੀਨਾ ਨਗਰ ਦੇ ਪਿੰਡ ਡੀਡਾ ਸਾਂਹਸੀਆਂ ਵਿਖੇ ਨਾਟਕੀ ਢੰਗ ਨਾਲ ਪਰਿਵਾਰ ਦੇ ਮੈਂਬਰਾਂ ਨੂੰ ਬੰਧਕ ਬਨਾ ਕੇ ਅਨਪਛਾਤੇ ਲੁਟੇਰੇ 25.5 ਤੋਲੇ ਸੋਨੇ ਦੇ ਗਹਿਣੇ ,4 ਜੋੜੇ ਸ਼ਕੰਤਲਾ ਚਾਂਦੀ,4 ਲੱਖ ਨਕਦੀ ਅਤੇ 7 ਮੋਬਾਇਲ ਲੁੱਟ ਕੇ ਹੋਏ ਫ਼ਰਾਰ ਹੋ ਗਏ । ਕਾਜਲ ਪਤਨੀ ਲੇਟ ਅਸ਼ਵਨੀ ਕੁਮਾਰ ਵਾਸੀ ਕਾਂਗੜਾ ਹਿਮਾਚਲ ਪ੍ਰਦੇਸ਼ ਨੇ ਪੁਲਿਸ ਨੂੰ ਬਿਆਨ ਦਿੰਦੇ ਹੋਏ ਦਸਿਆਂ ਕਿ ਬੀਤੀ 1 ਜੂਨ ਨੂੰ ਉਸ ਦੀ ਮਾਸੀ ਦੇ ਲੜਕੇ ਦਾ ਸ਼ਗਨ ਸੀ ਸ਼ਗਨ ਦੇ ਬਾਅਦ ਸਾਰੇ ਰਿਸ਼ਤੇਦਾਰ ਉਸ ਦੇ ਪੇਕੇ ਡੀਡਾ ਸਾਂਸੀਆ ਆ ਗਏ ਅਤੇ ਰਾਤ ਸਮੇਂ ਸੋਣ ਤੋ ਪਹਿਲਾ ਉਸ ਦੇ ਰਿਸ਼ਤੇਦਾਰਾਂ ਨੇ ਆਪੋ-ਆਪਣੇ ਗਹਿਣੇ ਲਾਹ ਕੇ ਉਸ ਦੀ ਭਰਜਾਈ ਰੋਜੀ ਨੂੰ ਦੇ ਦਿੱਤੇ ਜੋਕਿ ਰੋਜੀ ਨੇ ਲਾਕਰ ਵਿੱਚ ਰੱਖ ਦਿੱਤੇ । 2 ਜੂਨ ਕਰੀਬ 6 ਵਜੇ ਕਿਸੇ ਨੇ ਉਹਨਾਂ ਦੇ ਘਰ ਦਾ ਦਰਵਾਜ਼ਾ ਖੜਕਾਇਆ  ਜਦੋਂ ਉਸ ਦੀ ਮਾਤਾ ਨੇ ਦਰਵਾਜ਼ਾ ਖੋਲਣ ਤੋਂ ਪਹਿਲਾ ਪੁੱਛਿਆਂ ਕਿ ਕੋਣ ਹੈ ਤਾਂ ਬਾਹਰੋਂ ਅਵਾਜ਼ ਆਈ ਕਿ ਦਰਵਾਜ਼ਾ ਖੋਲੋ ਸੀ ਬੀ ਆਈ ਦੇ ਆਦਮੀ ਚੈਕਿੰਗ ਲਈ ਆਏ ਹਨ । ਦਰਵਾਜ਼ਾ ਖੋਲਦੇ ਹੀ 6 ਆਦਮੀ ਅਤੇ 1 ਅੋਰਤ ਉਂਨਾਂ ਦੀ ਲਾਬੀ ਵਿੱਚ ਦਾਖਲ ਹੋ ਗਏ ਜਿਨਾ ਨੇ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਇਕੱਠੇ ਕਰ ਕੇ ਲਾਬੀ ਵਿੱਚ ਬੈਠਾ ਦਿੱਤਾ ਤੇ ਘਰ ਦੀ ਫਰੋਲ਼ਾ-ਫਰੋਲੀ ਸ਼ੁਰੂ ਕਰ ਦਿੱਤੀ ਅਤੇ ਉਸ ਦੀ ਭਰਜਾਈ ਰੋਜੀ ਕੋਲੋਂ ਬਕਸਿਆਂ ਦੀ ਚਾਬੀ ਲੈ ਕੇ ਉਸ ਵਿੱਚੋਂ 25.5 ਤੋਲੇ ਸੋਨੇ ਦੇ ਗਹਿਣੇ , 4 ਲੱਖ ਨਕਦੀ ਅਤੇ ਵੱਖ-ਵੱਖ ਕੰਪਨੀਆਂ ਦੇ 7 ਮੋਬਾਇਲ ਲੇ ਕੇ ਉਂਨਾਂ ਸਾਰੀਆਂ ਨੂੰ ਲਾਬੀ ਵਿੱਚ ਬੰਦ ਕਰਕੇ ਬਾਹਰੋਂ ਕੁੰਡਾ ਲੱਗਾ ਕੇ ਹੋ ਚੱਲੇ ਗਏ । ਸਬ ਇੰਸਪੈਕਟਰ ਦਲਜੀਤ ਸਿੰਘ ਪੁਲਿਸ ਸਟੇਸ਼ਨ ਦੀਨਾ ਨਗਰ ਨੇ ਦਸਿਆਂ ਕਿ ਕਾਜਲ ਵੱਲੋਂ ਦਿੱਤੇ ਬਿਆਨਾਂ ਦੇ ਅਧਾਰ ਤੇ ਪੁਲਿਸ ਵੱਲੋਂ ਅਨਪਛਾਤਿਆ ਦੇ ਵਿਰੁੱਧ ਧਾਰਾ 392,342 ,170 ਅਤੇ ਆਰਮਜ ਐਕਟ ਅਧੀਨ ਮਾਮਲਾ ਦਰਜ ਕਰਕੇ ਅੱਗਲੇਰੀ ਕਾਰਵਾਈ ਕੀਤੀ ਜਾ ਰਹੀ ।



Related posts

Leave a Reply