BREAKING : ਪਠਾਨਕੋਟ ਰੇਲਵੇ ਲਾਈਨ ਫਾਟਕ ਸੀ-64 ਨੂੰ ਕੀਤਾ 24 ਮਾਰਚ ਤੱਕ ਬੰਦ

ਰੇਲਵੇ ਲਾਈਨ ਰਿਪੇਅਰ ਦੇ ਚਲਦਿਆਂ ਫਾਟਕ ਸੀ-64 ਨੂੰ ਕੀਤਾ 24 ਮਾਰਚ ਤੱਕ ਬੰਦ

ਪਠਾਨਕੋਟ, 19 ਮਾਰਚ 2021 ( ਰਾਜਿੰਦਰ ਸਿੰਘ ਰਾਜਨ ) ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੇਲਵੇ ਵਿਭਾਗ ਪਠਾਨਕੋਟ ਵੱਲੋਂ ਪੱਤਰ ਨੰਬਰ ਡਬਲਯੂ/4 ਅਧੀਨ ਸੂਚਿਤ ਕੀਤਾ ਹੈ ਕਿ ਜਿਲ੍ਹਾ ਪਠਾਨਕੋਟ ਦੇ ਅਧੀਨ ਆਉਂਦੀ ਰੇਲਵੇ ਲਾਈਨ ਦੀਨਾਨਗਰ ਤੋਂ ਝਾਖੋਲਾਹੜੀ ਦੇ ਵਿਚਕਾਰ ਰੇਲਵੇ ਲਾਈਨ ਦੀ ਰਿਪੇਅਰ ਦਾ ਕੰਮ ਚਲ ਰਿਹਾ ਹੈ .

ਜਿਸ ਅਧੀਨ ਇਸ ਲਾਈਨ ਤੇ ਫਾਟਕ ਨੰਬਰ ਸੀ-64 ਜੋ ਕਿ ਦੀਨਾਨਗਰ ਤੋਂ ਕਰੀਬ ਪੰਜ ਕਿਲੋਮੀਟਰ ਦੀ ਦੂਰੀ ਤੇ ਹੈ ਨੂੰ 24 ਮਾਰਚ 2021 ਤੱਕ ਬੰਦ ਕੀਤਾ ਗਿਆ ਹੈ, ਉਨ੍ਹਾਂ ਉਪਰੋਕਤ ਮਾਰਗ ਤੋਂ ਨਿਕਲਣ ਵਾਲੀ ਆਵਾਜਾਈ ਅਤੇ ਖੇਤਰ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਮਾਰਗ ਤੇ ਨਾ ਜਾ ਕੇ ਕਿਸੇ ਦੂਸਰੇ ਵਿਕਲਪ ਮਾਰਗ ਦਾ ਪ੍ਰਯੋਗ ਕਰਨ ਤਾਂ ਜੋ ਰੇਲਵੇ ਲਾਈਨ ਰਿਪੇਅਰ ਦਾ ਕੰਮ ਪੂਰਨ ਤੋਰ ਤੇ ਕੀਤਾ ਜਾ ਸਕੇ।

Related posts

Leave a Reply