BREAKING : >>>ਪੰਜਾਬ ਪੁਲਿਸ ਨੇ ਹਿਜ਼ਬੁਲ ਮੁਜਾਹਿਦੀਨ ਦਾ ਸਰਗਰਮ ਅੱਤਵਾਦੀ ਹਿਲਾਲ ਅਹਿਮਦ ਵਾਗੈ ਨੂੰ ਕੀਤਾ ਕਾਬੂ-ਡੀ.ਜੀ.ਪੀ.


NEWS DESK
CANADIAN DOABA TIMES
CHANDIGARH


ਪੰਜਾਬ ਪੁਲਿਸ ਨੇ ਹਿਜ਼ਬੁਲ ਮੁਜਾਹਿਦੀਨ ਦਾ ਸਰਗਰਮ ਅੱਤਵਾਦੀ  ਹਿਲਾਲ ਅਹਿਮਦ ਵਾਗੈ ਨੂੰ ਕੀਤਾ ਕਾਬੂ-ਡੀ.ਜੀ.ਪੀ.

>>> ਉਕਤ ਪਾਸੋਂ 29 ਲੱਖ ਰੁਪਏ ਕੀਤੇ ਬਰਾਮਦ



CHANDIGARH : ਪੰਜਾਬ ਪੁਲਿਸ ਨੇ ਇਕ ਵੱਡੀ ਸਫਲਤਾ ਤਹਿਤ ਹਿਜਬੁਲ ਮੁਜਾਹਿਦੀਨ ਦੇ ਇਕ ਕਾਰਕੁੰਨ ਨੂੰ 29 ਲੱਖ ਰੁਪੲੇ ਦੀ ਭਾਰਤੀ ਕਰੰਸੀ ਸਮੇਤ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਡੀ ਜੀ ਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਹਿਜ਼ਬੁਲ ਮੁਜਾਹਿਦੀਨ ਦੇ ਕਾਬੂ ਕੀਤੇ ਇਸ ਕਾਰਕੁੰਨ ਦੀ ਪਛਾਣ ਹਿਲਾਲ ਅਹਿਮਦ ਵਾਗੈ ਪੁੱਤਰ ਅਬਦੁੱਲ ਸਮਦ ਵਾਗੀ ਵਾਸੀ ਨੌਵਗਾਮ ਵਜੋਂ ਹੋਈ ਹੈ, ਜੋ ਕਸ਼ਮੀਰ ਦੇ ਪੁਲਵਾਮਾ ਜ਼ਿਲ•ੇ ਦੇ ਅਵੰਤੀਪੁਰਾ ਥਾਣੇ ਵਿੱਚ ਪੈਂਦਾ ਹੈ। ਡੀ ਜੀ ਪੀ ਨੇ ਅੱਗੇ ਦੱਸਿਆ ਕਿ ਹਿਲਾਲ ਨੂੰ ਅਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੀ ਮੁਸਤੈਦ ਟੀਮ ਨੇ ਕਾਬੂ ਕੀਤਾ ਸੀ, ਜੋ 25 ਅਪ੍ਰੈਲ ਦੇਰ ਸ਼ਾਮ ਨੂੰ ਸ਼ਹਿਰ ਵਿੱਚ ਮੈਟਰੋ ਮਾਰਟ ਨੇੜੇ ਗਸ਼ਤ ਤੇ ਕਰ ਰਹੀ ਸੀ। ਉਕਤ ਵਿਰੁੱਧ ਐਫਆਈਆਰ ਨੰ. 135 ਮਿਤੀ 25.4.2020 ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, 1967 (ਸੋਧ 2012)  ਦੀ ਧਾਰਾ   10, 11, 13, 17, 18, 20, 21 ਤਹਿਤ ਥਾਣਾ ਸਦਰ, ਅੰਮ੍ਰਿਤਸਰ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।


ਡੀ ਜੀ ਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਹਿਲਾਲ ਅਹਿਮਦ ਨੂੰ ਰਿਆਜ਼ ਅਹਿਮਦ ਨੈਕੂ ਵਾਸੀ ਬਿਜਬੇਹੜਾ, ਕਸ਼ਮੀਰ ਦੇ ਹਿਜਬੁਲ ਮੁਜਾਹਿਦੀਨ ਦੇ ਮੁਖੀ ਨੇ ਆਪਣੇ ਟਰੱਕ ਨੰ. ਜੇ ਕੇ -03-ਐਫ -2261 ਨੇ ਪੈਸਾ ਲੈਣ ਲਈ ਭੇਜਿਆ ਸੀ। ਸ੍ਰੀ ਗੁਪਤਾ ਨੇ ਦੱਸਿਆ ਕਿ ਇਹ ਪੈਸਾ ਉਸ ਨੂੰ ਅਣਪਛਾਤੇ ਵਿਅਕਤੀ ਦੁਆਰਾ ਸੌਂਪਿਆ ਗਿਆ ਸੀ, ਜੋ ਸਫੇਟ ਰੰਗ ਦੀ ਐਕਟਿਵਾ ‘ਤੇ ਆਇਆ ਸੀ। ਡੀ ਜੀ ਪੀ ਨੇ ਕਿਹਾ ਕਿ ਟਰੱਕ ਵਿਚ ਉਸ ਦੇ ਨਾਲ ਆਏ ਵਿਅਕਤੀ ਦੀ ਪਛਾਣ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ•ੇ ਵਿਚ ਰਈਸ ਅਹਿਮਦ ਵਾਸੀ ਬਿਜਬੇਹਾਰਾ ਵਜੋਂ ਹੋਈ ਹੈ।    

Related posts

Leave a Reply