BREAKING : ਬਸਪਾ ਪੰਜਾਬ ਚ ਵੱਡੀ ਬਗ਼ਾਵਤ : ਹੁਸ਼ਿਆਰਪੁਰ ਦੇ ਸਾਬਕਾ ਜ਼ਿਲਾ ਪ੍ਰਧਾਨ ਅਹੀਰ ਵੱਲੋਂ ਚੰਡੀਗੜ੍ਹ ਚ ਪ੍ਰੈਸ ਕਾਨਫਰੈਂਸ 

ਬਸਪਾ ਪੰਜਾਬ ਚ ਵੱਡੀ ਬਗ਼ਾਵਤ : ਹੁਸ਼ਿਆਰਪੁਰ ਦੇ ਸਾਬਕਾ ਜ਼ਿਲਾ ਪ੍ਰਧਾਨ ਅਹੀਰ ਵੱਲੋਂ ਚੰਡੀਗੜ੍ਹ ਚ ਪ੍ਰੈਸ ਕਾਨਫਰੈਂਸ 

 ਚੰਡੀਗੜ੍ਹ / ਹੁਸ਼ਿਆਰਪੁਰ  (ਹਰਦੇਵ ਸਿੰਘ ਮਾਨ, ਪੁਰੇਵਾਲ, ਗੁਰਪ੍ਰੀਤ  ) : ਬਸਪਾ ਪੰਜਾਬ ਚ ਬਗਾਵਤੀ ਸੁਰਾਂ ਤੇਜ਼ ਹੋ ਗਈਆਂ ਹਨ। ਹੁਸ਼ਿਆਰਪੁਰ ਦੇ ਸਾਬਕਾ ਜ਼ਿਲਾ ਪ੍ਰਧਾਨ ਪ੍ਰਸ਼ੋਤਮ ਅਹੀਰ ਵੱਲੋਂ ਚੰਡੀਗੜ੍ਹ ਚ ਪ੍ਰੈਸ ਕਾਨਫਰੈਂਸ ਕਰਕੇ ਪਾਰਟੀ ਤੇ ਕਈ ਸਵਾਲ ਖੜੇ ਕਰ ਦਿੱਤੇ ਹਨ । ਓਹਨਾ ਦੇ ਨਾਲ ਬਸਪਾ ਦੇ ਕਈ ਟਕਸਾਲੀ ਆਗੂ ਵੀ ਨਾਲ ਸਨ।  ਪ੍ਰੈਸ ਕਾਨਫਰੈਂਸ  ਸੰਬੋਧਨ ਕਰਦੇ ਹੋਏ ਪਾਰਟੀ ਤੇ ਓਹਨਾ ਸਵਾਲ ਉਠਾਏ ਕਿ ਪਹਿਲਾਂ ਪਾਰਟੀ 117 ਸੀਟਾਂ ਤੇ ਚੋਣ ਲੜਦੀ ਸੀ ਤੇ ਸਾਡੇ ਹਿੱਸੇ ਸਿਰਫ 20 ਸੀਟਾਂ ਆਈਆਂ ਤੇ ਓਨਾ ਤੇ ਵੀ ਮਿਸ਼ਨਰੀ ਤੇ ਪੁਰਾਣੇ ਆਗੂ ਛੱਡ ਕੇ ਅਤੇ ਰਾਤੋ ਰਾਤ ਦੂਜੇ ਆਗੂ ਵਾੜ ਕੇ ਟਿਕਟਾਂ ਓਹਨਾ ਨੂੰ ਦੇ ਦਿਤੀਆਂ ਗਈਆਂ ਜਿਸ ਕਾਰਣ ਵਰਕਰਾਂ ਚ ਭਾਰੀ ਨਿਰਾਸ਼ਾ ਹੈ। ਓਹਨਾ ਹੁਸ਼ਿਆਰਪੁਰ ਤੇ ਟਾਂਡਾ ਹਲਕੇ ਦਾ ਖ਼ਾਸਤੌਰ ਤੇ ਜਿਕਰ ਕੀਤਾ। 

ਓਹਨਾ ਕਿਹਾ ਕਿ ਲੰਮੇਂ ਸਮੇਂ ਤੋਂ ਪੰਜਾਬ ਵਿੱਚ ‌ਬਹੁਜਨ ਸਮਾਜ ਦੀ ਸੇਵਾ ਕਰ ਰਹੇ ਦਿਨ ਰਾਤ ਗਰੀਬ ਗੁਰਬੇ ਦੇ ਹੱਕ ਹਕੂਕ ਬਹਾਲ ਕਰਵਾਉਣ ਲਈ ਮੋਜੂਦਾ ਹਾਕਮਾਂ ਨਾਲ ਲੜ ਰਹੇ ਬਹੁਤ ਹੀ ਸੀਨੀਅਰ ਸਾਥੀ ਬਸਪਾ ਵਲੋਂ ਲੋਕ ਸਭਾ ਵਿਧਾਨ ਸਭਾ ਪੱਧਰ ਤੇ ਚੋਣਾਂ ਚ ਵਧਿਆ ਵੋਟਾਂ ਪ੍ਰਾਪਤ ਕਰ ਚੁੱਕੇ, ਹਮੇਸ਼ਾ ਅਨੁਸ਼ਾਸਨ ਵਿੱਚ ਰਹਿ ਕੇ ਹਰ ਹੁਕਮ ਪਾਰਟੀ ਦਾ ਸਿਰ ਮੱਥੇ ਮੰਨ ਕੇ ਨਿਰਸਵਾਰਥ ਸਮਾਜ ਦੀ ਸੇਵਾ ਵਿਚ ਲੱਗੇ ਹੋਏ ਸਾਥੀ ਜਦੋਂ 2 ਸਾਲ ਤੋਂ ਲਗਾਤਾਰ ਪਾਰਟੀ ਹਾਈ ਕਮਾਂਡ ਨਾਲ ਪਾਰਟੀ ਦੀ ਚੜਦੀ ਕਲਾ ਲਈ ਤੇ ਬਹੁਜਨ ਸਮਾਜ ਦੇ ਭਲੇ ਲਈ ਵਿਚਾਰ ਵਟਾਂਦਰਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ,

ਪਰ ਬਾਰ ਬਾਰ ਨਿਰਾਸ਼ਾ ਹੀ ਪੱਲੇ ਪਈ, ਸੋ ਅੱਜ ਸਮੂਹ ਸਾਥੀ ਵੱਖ ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਚੰਡੀਗੜ੍ਹ ਵਿਖੇ ਇਕਠੇ ਹੋਏ ਤੇ ਪ੍ਰੈਸ ਕਲੱਬ ਵਿਚ ਪ੍ਰੈਸ ਕਾਨਫਰੰਸ ਦੇ ਮਾਧਿਅਮ ਰਾਹੀਂ ਆਪਣੀ ਗੱਲ ਹਾਈਕਮਾਂਡ ਤੱਕ ਪਹੁੰਚਣ ਦਾ ਉਪਰਾਲਾ ਕੀਤਾ ਤੇ ਨੋ ਮੈਂਬਰੀ ਟੀਮ ਗਠਨ ਕੀਤੀ ਜਿਸ ਨੇ ਸਭ ਤੋਂ ਪਹਿਲਾਂ
1. ਪੰਜਾਬ ਬਸਪਾ ਪ੍ਰਧਾਨ ਵਲੋਂ ਬਿਨਾਂ ਕਿਸੇ ਕਾਰਨ ਪਾਰਟੀ ਵਿੱਚੋਂ ਬਾਹਰ ਕੱਢੇ ਸਿਰਕੱਢ ਆਗੂਆਂ ਦਾ ਮਾਨ ਸਨਮਾਨ ਬਹਾਲ ਕੀਤਾ ਜਾਵੇ। 
2.ਪੰਜਾਬ ਪ੍ਰਧਾਨ ਦੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਉਸ ਨੂੰ ਲਹਾਉਣ ਦਾ ਮਤਾ ਪਾਸ ਕੀਤਾ
3. ਸਮਝੋਤੇ ਵਿਚ ਪੰਜਾਬ ਦੇ ਵਰਕਰਾਂ ਨੂੰ ਬਣਦਾ ਮਾਨ ਸਨਮਾਨ ਨਾਂ ਮਿਲਣ ਕਾਰਨ ਉਸ ਨੂੰ ਮੰਨਣ ਤੋਂ ਇੰਨਕਾਰ ਕੀਤਾ ,ਤੇ ਅੱਗੇ ਅਤੇ ਇਹ ਟੀਮ ਜ਼ੋ ਅਪਰ ਹਾਈਕਮਾਂਡ ਨਾਲ ਰਫਤਾ ਹੋਣ‌ ਜਾ ਨਾ ਹੋਣ ਉਪਰੰਤ ਸਮਾਜ ਦੇ ਹੱਕ ਵਿੱਚ ਅਗਲੀ ਰਣਨੀਤੀ ਤਹਿ ਕਰੇਗੀ।

NEWS WILL BE UPDATED WITH VIDEO SOON.

Related posts

Leave a Reply