BREAKING.. ਭੱਠੇ ਤੇ ਕੰਮ ਕਰਨ ਵਾਲੇ ਮਜ਼ਦੂਰ ਦੀ ਹੋਈ ਅਚਨਚੇਤ ਮੌਤ,ਪਰਿਵਾਰਿਕ ਮੈਂਬਰਾਂ ਨੇ ਭੱਠਾ ਮਾਲਕ ਤੇ ਪੈਸੇ ਨਾ ਦੇਣ ਦੇ ਲਾਏ ਦੋਸ਼


ਗੜ੍ਹਸ਼ੰਕਰ 13 ਮਈ (ਅਸ਼ਵਨੀ ਸ਼ਰਮਾਂ) : ਗੜ੍ਹਸ਼ੰਕਰ ਤੋਂ ਹੁਸ਼ਿਆਰਪੁਰ ਰੋਡ ਤੇ ਪੈਂਦੇ ਪਿੰਡ ਡਾਨਸੀਵਾਲ ਦੱਤ ਦੇ ਭੱਠੇ ਤੇ ਕੰਮ ਕਰਨ ਵਾਲੇ ਪਰਵਾਸੀ ਮਜ਼ਦੂਰ ਦੀ ਬਿਮਾਰ ਹੋਣ ਕਾਰਨ ਅਚਨਚੇਤ ਮੌਤ ਦੀ ਖ਼ਬਰ ਪ੍ਰਾਪਤ ਹੋਈ ਹੈ।ਮ੍ਰਿਤਕ ਦੀ ਪਹਿਚਾਣ ਪ੍ਰੇਮ ਚੰਦ ਪੁੱਤਰ ਮਹਿਕੂਮ ਪਿੰਡ ਮਚਕੇੜਾ ਜ਼ਿਲ੍ਹਾ ਸੰਬਲ ਤਹਿਸੀਲ ਚੰਦੋਸੀ ਉੱਤਰ ਪ੍ਰਦੇਸ਼ ਉਮਰ ਕਰੀਬ 46 ਸਾਲ ਵਜੋਂ ਹੋਈ ਹੈ। ਜਿਥੇ ਕਿ ਪਰਿਵਾਰਿਕ ਮੈਂਬਰਾਂ ਨੇ ਭੱਠਾ ਮਾਲਕ ਦੇ ਉੱਪਰ ਤਨਖਾਹ ਨਾ ਦੇਣ ਦੇ ਅਰੋਪ ਲਗਾਏ ਹਨ ਉਥੇ ਹੀ ਮ੍ਰਿਤਕ ਪ੍ਰੇਮ ਚੰਦ ਦੀ ਪਤਨੀ ਕ੍ਰਾਂਤੀ ਦੇਵੀ ਨੇ ਦੱਸਿਆ ਕਿ ਉਹ ਕਾਫੀ ਲੰਬੇ ਸਮੇਂ ਤੋਂ ਇਸ ਭੱਠੇ ਤੇ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੇ ਦੱਸਿਆ ਕਿ ਮੇਰਾ ਪਤੀ ਥੋੜ੍ਹਾ ਬਿਮਾਰ ਹੋਇਆ ਸੀ ਜਿਸ ਨੂੰ ਨਜ਼ਦੀਕੀ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ । ਜਿੱਥੇ ਕਿ ਹਸਪਤਾਲ ‘ਚ ਜਵਾਬ ਮਿਲਣ ਤੇ ਦੂਸਰੇ ਹਸਤਪਤਾਲ ਲਿਜਾਂਦੇ ਸਮੇਂ ਹੀ ਰਸਤੇ ਵਿੱਚ ਮੌਤ ਹੋ ਗਈ ਮ੍ਰਿਤਕ ਦੀ ਪਤਨੀ ਕ੍ਰਾਂਤੀ ਦੇਵੀ ਤੇ ਉਸ ਦੇ ਭਰਾ ਸੰਜੇ ਨੇ ਦੱਸਿਆ ਕਿ ਭੱਠਾ ਮਾਲਕ ਨੇ ਸਮੇਂ ਸਿਰ ਤਨਖ਼ਾਹ ਨਹੀਂ ਦਿੱਤੀ ਜਿਸ ਕਾਰਨ ਉਹ ਉਸ ਦਾ ਇਲਾਜ ਨਹੀਂ ਹੋ ਸਕਿਆ ਤੇ ਉਸ ਦੀ ਮੌਤ ਹੋ ਗਈ।ਇਸ ਦੇ ਸਬੰਧ ਵਿੱਚ ਜਦ ਭੱਠਾ ਮਾਲਕ ਦੱਤ ਦੇ ਬੇਟੇ ਸ਼ਨੀ ਅੱਗਰਵਾਲ ਦਾ ਪੱਖ ਜਾਣਿਆ ਤਾ ਉਨ੍ਹਾਂ ਆਪਣੇ ਤੇ ਲੱਗੇ ਆਰੋਪਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੇ ਸਾਰੇ ਪੈਸੇ ਪ੍ਰੇਮ ਚੰਦ ਦੇ ਪਰਿਵਾਰ ਨੂੰ ਇੱਕ ਦਿਨ ਪਹਿਲਾਂ ਹੀ ਦੇ ਦਿੱਤੇ ਸਨ ਅਤੇ ਸਮੇਂ ਸਮੇਂ ਸਿਰ ਸਾਰੇ ਮਜ਼ਦੂਰਾਂ ਨੂੰ ਪੈਸੇ ਦੇ ਦਿੱਤੇ ਜਾਂਦੇ ਹਨ ਅਤੇ ਪ੍ਰੇਮ ਚੰਦ ਪੁੱਤਰ ਮਹਿਕੂ ਦੇ ਪਰਿਵਾਰ ਨੂੰ ਇਲਾਜ ਦੇ ਲਈ ਪੈਸੇ ਦਿੱਤੇ ਗਏ ਸਨ ।

Related posts

Leave a Reply