BREAKING: ਵੱਡੀ ਖ਼ਬਰ : ਕੰਮ ਕਰਦੇ ਰੇਲਵੇ ਕਰਮਚਾਰੀਆਂ ਨਾਲ ਟਕਰਾਈ ਟ੍ਰੇਨ, 9 ਲੋਕਾਂ ਦੀ ਦਰਦਨਾਕ ਮੌਤ

ਬੀਜਿੰਗ : ਚੀਨ ਦੇ ਉੱਤਰ ਪੱਛਮੀ ਹਿੱਸੇ ਵਿਚ ਸਥਿਤ ਗੈਨਸੂ ਸੂਬੇ ਵਿਚ ਅੱਜ ਸ਼ੁੱਕਰਵਾਰ ਨੂੰ ਇਕ ਯਾਤਰੀ ਰੇਲ, ਰੇਲਵੇ ਦੇ ਰੱਖ-ਰਖਾਵ ਕਰਨ ਵਾਲੇ ਕਰਮਚਾਰੀਆਂ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਘੱਟੋ ਘੱਟ 9 ਲੋਕਾਂ ਦੀ ਮੌਤ ਹੋ ਗਈ। ਦੱਸਿਆ ਗਿਆ ਹੈ ਕਿ ਇਹ ਹਾਦਸਾ ਜਿਨਚਾਂਗ ਸ਼ਹਿਰ ਵਿੱਚ ਸਵੇਰੇ 5.19 ਵਜੇ ਵਾਪਰਿਆ। ਸਰਕਾਰੀ ਮੀਡੀਆ ਡੇਲੀ ਚਾਈਨਾ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਰੇਲਵੇ ਦੇ 9 ਜਵਾਨਾਂ ਦੀ ਮੌਤ ਹੋ ਗਈ। ਫਿਲਹਾਲ ਰਾਹਤ ਅਤੇ ਬਚਾਅ ਦਾ ਕੰਮ ਚੱਲ ਰਿਹਾ ਹੈ।

ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਰੇਲਗੱਡੀ ਉਰੂਮਕੀ ਤੋਂ ਹਾਂਗਜ਼ੂ ਜਾ ਰਹੀ ਸੀ, ਪਰ ਸਵੇਰੇ 5.25 ਵਜੇ ਇਹ ਜਿਨਜਾਂਗ ਸ਼ਹਿਰ ਵਿਚ ਰੇਲਵੇ ਕਰਮਚਾਰੀਆਂ ਨਾਲ ਟਕਰਾ ਗਈ। ਰਾਹਤ ਅਤੇ ਬਚਾਅ ਕਾਰਜਾਂ ਲਈ ਮੈਡੀਕਲ ਅਤੇ ਐਮਰਜੈਂਸੀ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ.

ਦੂਜੇ ਪਾਸੇ ਇਸ ਹਾਦਸੇ ਤੋਂ ਬਾਅਦ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਸਵਾਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ ਹਨ ਕਿ ਇਹ ਹਾਦਸਾ ਕਿਵੇਂ ਹੋਇਆ। ਇਕ  ਨੇ ਸੋਸ਼ਲ ਮੀਡੀਆ ‘ਤੇ ਲਿਖਿਆ, ਜੇ ਸਟਾਫ ਰੱਖ-ਰਖਾਅ ਦਾ ਕੰਮ ਕਰ ਰਿਹਾ ਸੀ, ਤਾਂ ਰੇਲਵੇ ਡਰਾਈਵਰ ਨੂੰ ਇਸ ਬਾਰੇ ਪਤਾ ਹੋਣਾ ਚਾਹੀਦਾ ਸੀ. ਅਜਿਹਾ ਹਾਦਸਾ ਕਿਵੇਂ ਹੋਇਆ?

Related posts

Leave a Reply