BREAKING.. ਦਸੂਹਾ ‘ਚ ਕਰੰਟ ਲੱਗਣ ਨਾਲ 24 ਸਾਲਾ ਪ੍ਰਵਾਸੀ ਮਜ਼ਦੂਰ ਦੀ ਮੌਤ

ਦਸੂਹਾ 11 ਜਨਵਰੀ (ਚੌਧਰੀ) : ਅੱਜ ਸ਼ਾਮ ਦਸੂਹਾ ਦੇ ਮੁਹੱਲਾ ਕਿਰਪਾਲ ਕਲੋਨੀ ਦੇ ਇੱਕ ਘਰ ਵਿੱਚ ਪੇਂਟ ਦਾ ਕੰਮ ਕਰ ਰਹੇ 24 ਸਾਲਾ ਨੌਜਵਾਨ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ੋਮਨਾਥ ਪੁੱਤਰ ਜੈ ਰਾਮ ਵਾਸੀ ਮਾਰੀਪੁਰ ਮੱਲ,ਤਲੱਵਾ ਗਰਹਿਆ,ਖੋਦਾਦਪੁਰ ਪੂਰਵੀ ਚੰਪਾਰਣ, ਵਿਹਾਰ ਹਾਲ ਵਾਸੀ ਹਾਜੀਪੁਰ ਚੌਂਕ ਨਜਦੀਕ ਸ਼ਿਵ ਮੰਦਿਰ ਦਸੂਹਾ ਦੀ ਕਰੰਟ ਲੱਗਣ ਨਾਲ ਮੌਕੇ ਤੇ ਹੀ ਮੌਤ ਹੋ ਗਈ।ਇਹ ਨੌਜਵਾਨ ਕਿਰਪਾਲ ਕਲੋਨੀ ਦੇ ਇੱਕ ਘਰ ਦੀ ਛੱਤ ਨੂੰ ਪੇਂਟ ਦਾ ਕੰਮ ਕਰ ਰਿਹਾ ਸੀ ਤਾਂ ਘਰ ਦੇ ਉਪਰ ਦੀ ਗੁਜਰ ਰਹੀਆਂ ਬਿਜਲੀ ਦੀਆਂ 11 ਹਜਾਰ ਵੋਲਟੇਜ ਦੀਆਂ ਤਾਰਾਂ ਨਾਲ ਉਸ ਨੂੰ ਕਰੰਟ ਲੱਗਣ ਤੇ ਨੌਜਵਾਨ ਛੱਤ ਤੇ ਡਿੱਗ ਪਿਆ। ਦੂਸਰੇ ਘਰ ਦੇ ਛੱਤ ਤੇ ਖੜ੍ਹੇ ਗੁਆਂਢੀ ਨੇ ਦੇਖਿਆ ਤਾਂ ਰੌਲਾ ਪਾਇਆ ਕਿ ਨੌਜਵਾਨ ਨੂੰ ਕਰੰਟ ਲੱਗ ਗਿਆ ਹੈ। ਰੌਲਾ ਸੁਣਦੇ ਦੀ ਉਸ ਦੇ ਸਾਥੀ ਨੌਜਵਾਨ ਨੂੰ ਜਲਦ ਹੀ ਦਸੂਹਾ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਉਸ ਦੇ ਸਾਥੀਆਂ ਵਲੋਂ ਇਸ ਸਬੰਧੀ ਪਰਿਵਾਰ ਅਤੇ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਲਾਸ ਸਿਵਲ ਹਸਪਤਾਲ ਦਸੂਹਾ ਵਿਖੇ ਮੋਰਚਰੀ ਵਿੱਚ ਰਖਵਾ ਦਿੱਤੀ ਗਈ ਹੈ।

Related posts

Leave a Reply