BREAKING..ਰੋਜ਼ੀ ਰੋਟੀ ਕਮਾਉਣ ਗਏ ਮੁਕੇਰੀਆਂ ਦੇ ਪਿੰਡ ਉਮਰਪੁਰ ਦੇ ਵਸਨੀਕ ਨੌਜਵਾਨ ਦੀ ਇਟਲੀ ‘ਚ ਮੌਤ

(ਮ੍ਰਿਤਕ ਨੌਜਵਾਨ ਅਜੀਤ ਸਿੰਘ ਦਾ ਫਾਇਲ ਫ਼ੋਟੋ)

ਦਸੂਹਾ 13 ਨਵੰਬਰ (ਚੌਧਰੀ) : ਰੋਜ਼ੀ ਰੋਟੀ ਕਮਾਉਣ ਗਏ ਮੁਕੇਰੀਆਂ ਦੇ ਪਿੰਡ ਉਮਰਪੁਰ ਦੇ ਵਸਨੀਕ ਨੌਜਵਾਨ ਦੀ ਇਟਲੀ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੇਰਾ ਲੜਕਾ ਅਜੀਤ ਸਿੰਘ(31) ਜੋ ਪਿੱਛਲੇ ਲੱਗਭਗ ਸੱਤ ਸਾਲ ਤੋਂ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਇਟਲੀ ਗਿਆ ਹੋਇਆ ਸੀ ਅਤੇ ਉਹ ਮਾਰਚ ਮਹੀਨੇ ਲਾਕਡਾਊਨ ਤੋਂ ਪਹਿਲਾਂ ਘਰ ਛੁੱਟੀ ਆਇਆ ਹੋਇਆ ਸੀ। ਛੁੱਟੀ ਕੱਟ ਕੇ ਉਸ ਨੂੰ ਘਰੋਂ ਇਟਲੀ ਵਾਪਿਸ ਗਏ ਅਜੇ ਦੋ ਮਹੀਨੇ ਹੀ ਹੋਏ ਸਨ ਕਿ ਉੱਥੇ ਉਸਨੂੰ ਬੀਤੇ ਦਿਨੀਂ ਅਚਾਨਕ ਹਾਰਟ ਅਟੈਕ ਹੋ ਗਿਆ। ਜਿਸ ਉਪਰੰਤ ਉਸ ਦੀ ਮੌਤ ਹੋ ਗਈ।ਮ੍ਰਿਤਕ ਨੌਜਵਾਨ ਆਪਣੇ ਪਿੱਛੇ 6 ਸਾਲ ਦਾ ਲੜਕਾ,4 ਸਾਲ ਦੀ ਲੜਕੀ ,ਵਿਧਵਾ ਪਤਨੀ ਅਤੇ ਮਾਤਾ ਪਿਤਾ ਨੂੰ ਛੱਡ ਗਿਆ।ਮ੍ਰਿਤਿਕ ਨੌਜਵਾਨ ਦੀ ਦੇਹ ਭਾਰਤ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ।

Related posts

Leave a Reply