BREAKING..ਭਾਰਤ-ਪਾਕਿਸਤਾਨ ਸੱਰਹਦ ਉੱਪਰ ਤੈਨਾਤ ਬੀ ਐਸ ਐਫ ਦੇ ਜਵਾਨਾ ਵੱਲੋਂ ਪਾਕਿਸਤਾਨ ਸਾਈਡ ਤੋਂ ਭੇਜੀ ਗਈ ਲਗਭਗ ਡੇਢ ਕਿੱਲੋ ਹੈਰੋਇਨ ਬਰਾਮਦ

ਗੁਰਦਾਸਪੁਰ 28 ਨਵੰਬਰ ( ਅਸ਼ਵਨੀ ) :- ਭਾਰਤ-ਪਾਕਿਸਤਾਨ ਸੱਰਹਦ ਉੱਪਰ ਤੈਨਾਤ ਬੀ ਐਸ ਐਫ ਸੈਕਟਰ ਗੁਰਦਾਸਪੁਰ ਦੀ 73 ਬਟਾਲੀਅਨ ਪੋਸਟ ਦੇ ਜਵਾਨਾ ਵੱਲੋਂ ਪਾਕਿਸਤਾਨ ਸਾਈਡ ਤੋਂ ਭੇਜੀ ਗਈ ਲਗਭਗ ਡੇਢ ਕਿੱਲੋ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ।ਹੈਰੋਇਨ ਦੀ  ਇਹ ਖੇਪ ਪਾਕਿਸਤਾਨੀ ਸਮਗਲਰਾਂ ਵੱਲੋਂ ਦਰਿਆ ਰਾਵੀ ਵਿੱਚ ਜਲਕੁੰਭੀ ਦੇ ਨਾਲ ਬੰਨ ਕੇ ਪਾਣੀ ਵਿੱਚ ਛੱਡੀ ਗਈ ਸੀ ਜਿਸ ਉੱਪਰ ਜਵਾਨਾ ਦੀ ਤੇਜ਼ ਨਜ਼ਰ ਪੈ ਗਈ । ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਡਿਪਟੀ ਇੰਸਪੈਕਟਰ ਜਨਰਲ ਰਾਜੇਸ਼ ਸ਼ਰਮਾ ਨੇ ਦਸਿਆਂ ਕਿ ਪਾਕਿਸਤਾਨ ਵੱਲੋਂ ਰਾਵੀ ਦਰਿਆ ਵਿੱਚ ਜਲਕੂੰਭੀ ਦੇ ਨਾਲ ਬੰਬ ਕੇ ਇਕ ਲੀਟਰ ਪਾਣੀ ਦੀ ਬੋਤਲ ਭੇਜੀ ਗਈ ਸੀ ।ਇਸ ਉੱਪਰ ਸੱਰਹਦ ਤੇ ਤੈਨਾਤ ਬੀ ਐਸ ਐਨ ਦੇ ਜਵਾਨਾ ਦੀ ਨਜ਼ਰ ਪੈ ਗਈ ਅਤੇ ਸ਼ੱਕ ਪੈਣ ਤੇ ਉਹ ਦਰਿਆ ਵਿੱਚ ਤੈਰਦੇ ਹੋਏ ਗਏ ਤੇ ਬੋਤਲ ਦੀ ਜਾਂਚ ਕੀਤੀ ਗਈ ਇਸ ਵਿੱਚ 1 ਕਿੱਲੋ 550 ਗ੍ਰਾਮ ਚਿੱਟਾ ਪਾਊਡਰ ਨਿਕਲਿਆ ਜੋ ਕਿ ਮੁਢਲੀ ਜਾਂਚ ਵਿੱਚ ਹੈਰੋਇਨ ਪਾਇਆ ਗਿਆ । ਇਸ ਨੂੰ ਪੜਤਾਲ ਲਈ ਐਨ ਸੀ ਬੀ ਵਿਖੇ ਭੇਜ ਦਿੱਤਾ ਗਿਆ ਹੈ । ਉਹਨਾਂ ਨੇ ਹੋਰ ਕਿਹਾ ਕਿ ਬੀ ਐਸ ਐਫ ਦੇ ਜਵਾਨ ਠੰਡ ਦੇ ਮੋਸਮ ਵਿੱਚ ਵੀ ਪੂਰੀ ਮੂਸਤੈਦੀ ਨਾਲ ਡਿਊਟੀ ਕਰ ਰਹੇ ਹਨ ।



Related posts

Leave a Reply