BREAKING..ਪਿੰਡ ਡੱਫਰ ਅਤੇ ਮਾਂਗਾ ਦੇ ਸਮੂਹ ਕਿਸਾਨਾਂ ਨੇ ਭਾਰਤ ਬੰਦ ਦੇ ਸਮਰਥਨ ‘ਚ ਮਾਂਗਾ ਚੌਰਾਹੇ ਤੇ ਮੋਦੀ ਦਾ ਪੁਤਲਾ ਫੂਕਿਆ

ਗੜ੍ਹਦੀਵਾਲਾ 8 ਦਸੰਬਰ (ਚੌਧਰੀ) : ਕਿਸਾਨ  ਜੱਥੇਬੰਦੀਆਂ ਵਲੋਂ ਭਾਰਤ ਬੰਦ ਦੇ ਸਮਰਥਨ ਚ ਅੱਜ ਪਿੰਡ ਡੱਫਰ ਅਤੇ ਪਿੰਡ ਮਾਂਗਾ ਦੇ ਕਿਸਾਨਾਂ ਨੇ ਮਿਲ ਕੇ ਮਾਂਗਾ ਚੌਂਕ ਵਿੱਚ ਮੋਦੀ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਮੋਦੀ ਦਾ ਪੁਤਲਾ ਫੂਕਿਆ। ਇਸ ਮੌਕੇ ਕਿਸਾਨ ਆਗੂਆਂ ਨੇ ਸੰਯੁਕਤ ਰੂਪ ਵਿੱਚ ਕਿਹਾ ਕਿ ਜੱਦ ਤੱਕ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨ ਵਾਪਿਸ ਨਹੀਂ ਲਏ ਜਾਂਦੇ ਤੱਦ ਤੱਕ ਕਿਸਾਨਾਂ ਦਾ ਸਘੰਰਸ਼ ਲਗਾਤਾਰ ਜਾਰੀ ਰਹੇਗਾ।

ਇਸ ਮੌਕੇ ਉਨਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਸਾਡੇ ਸਾਥੀ ਕਿਸਾਨ ਮੋਦੀ ਸਰਕਾਰ  ਵਲੋਂ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨਾਂ ਦੇ ਖਿਲਾਫ ਦਿੱਲੀ ਦੀਆਂ ਸੜਕਾਂ ਤੇ ਸਘੰਰਸ਼ ਵਿਚ ਡਟੇ ਹਨ ਅਤੇ ਤੱਦ ਤੱਕ ਡਟੇ ਰਹਿਣਗੇ ਜੱਦ ਤੱਕ ਫੈਸਲਾ ਕਿਸਾਨ ਪੱਖੀ ਨਹੀਂ ਹੁੰਦਾ। ਇਸ ਮੌਕੇ ਭਾਰੀ ਗਿਣਤੀ ਵਿਚ ਕਿਸਾਨ ਹਾਜਰ ਸਨ।

Related posts

Leave a Reply