BREAKING.. ਗੜ੍ਹਦੀਵਾਲਾ ਵਿੱਚ ਕੋਰੋਨਾ ਦਾ ਇੱਕ ਹੋਰ ਹਮਲਾ,79 ਸਾਲਾਂ ਵਿਅਕਤੀ ਆਇਆ ਕਰੋਨਾ ਦੀ ਚਪੇਟ ‘ਚ

ਗੜ੍ਹਦੀਵਾਲਾ 30 ਅਗਸਤ (ਚੌਧਰੀ /ਪ੍ਰਦੀਪ ਸ਼ਰਮਾ ) : ਬਲਾਕ ਭੂੰਗਾ ਦੇ ਸ਼ਹਿਰ ਗੜ੍ਹਦੀਵਾਲਾ ਵਿੱਚ ਇੱਕ 79 ਸਾਲਾਂ ਵਿਅਕਤੀ ਕੋਰੋਨਾ ਦੀ ਚਪੇਟ ਦੀ ਆਣ ਦੀ ਖਬਰ ਸਾਹਮਣੇ ਆ ਰਹੀ ਹੈ। ਸਿਹਤ ਵਿਭਾਗ ਵਲੋਂ ਮਿਲੀ ਜਾਣਕਾਰੀ ਮੁਤਾਬਕ ਇਹ 79 ਸਾਲਾਂ ਵਿਅਕਤੀ ਨਿਵਾਸੀ ਵਾਰਡ ਨੰਬਰ 10 ਸ਼ਿਵਮ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖਲ ਸੀ। ਜੇਰੇ ਇਲਾਜ ਦੌਰਾਨ ਇਸ ਦੇ ਸੈਂਪਲ ਲਏ ਗਏ ਸਨ। ਜਿਸਦੀ ਰਿਪੋਰਟ ਅੱਜ ਕੋਰੋਨਾ ਪਾਜੀਟਿਵ ਆਈ ਹੈ।ਸਿਹਤ ਵਿਭਾਗ ਵਲੋਂ ਉਸਨੂੰ ਨੂੰ ਸਵੇਰੇ ਆਈਸੋਲੇਸ਼ਨ ਵਾਰਡ ਰਿਆਤ ਬਹਾਰਾ ਹੁਸ਼ਿਆਰਪੁਰ ਵਿਖੇ ਲੈ ਜਾਇਆ ਜਾਵੇਗਾ।

Related posts

Leave a Reply