BREAKING..ਕੇਂਦਰੀ ਜੇਲ ‘ਚ ਬੰਦ ਹਵਾਲਾਤੀ ਦੀ ਹਸਪਤਾਲ ਵਿੱਚ ਇਲਾਜ ਦੋਰਾਨ ਮੌਤ


ਗੁਰਦਾਸਪੁਰ 20 ਨਵੰਬਰ ( ਅਸ਼ਵਨੀ ) :- ਸਥਾਨਕ ਕੇਂਦਰੀ ਜੈਲ ਵਿੱਚ ਬੰਦ ਹਵਾਲਾਤੀ ਦੀ ਸਿਵਲ ਹਸਪਤਾਲ ਵਿੱਚ ਇਲਾਜ ਦੋਰਾਨ ਮੋਤ ਹੋ ਗਈ । ਹਾਸਲ ਜਾਣਕਾਰੀ ਅਨੁਸਾਰ ਸੁਖਬੀਰ ਸਿੰਘ 65 ਸਾਲ ਵਾਸੀ ਕਲਾਨੋਰ ਐਨ ਡੀ ਪੀ ਸੀ ਐਕਟ ਅਧੀਨ ਸਥਾਨਕ ਕੇਂਦਰੀ ਜੈਲ ਵਿੱਚ ਹਵਾਲਾਤੀ ਦੇ ਤੋਰ ਤੇ ਬੰਦ ਸੀ ਬੀਤੇ ਦਿਨ ਇਸ ਦੀ ਸੇਹਤ ਅਚਾਨਕ ਖ਼ਰਾਬ ਹੋ ਗਈ ਇਸ ਨੂੰ ਇਲਾਜ ਕਰਾਉਣ ਲਈ ਸਥਾਨਕ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਸੀ ਜਿੱਥੇ ਇਲਾਜ ਦੋਰਾਨ ਇਸ ਦੀ ਮੋਤ ਹੋ ਗਈ।ਇਸ ਸੰਬੰਧ ਵਿੱਚ ਮਿ੍ਰਤਕ ਦੇ ਪਰੀਵਾਰਕ ਮੈਂਬਰਾਂ ਨੂੰ ਸੁਚਿਤ ਕਰ ਦਿੱਤਾ ਗਿਆ ਹੈ।ਇਸ ਸੰਬੰਧ ਵਿੱਚ ਅਮਨਦੀਪ ਸਿੰਘ ਮੁਖੀ ਪੁਲਿਸ ਸਟੇਸ਼ਨ ਕਲਾਨੋਰ ਨੇ ਦਸਿਆਂ ਕਿ ਸੁਖਬੀਰ ਸਿੰਘ ਦੇ ਖ਼ਿਲਾਫ਼ 3 ਨਵੰਬਰ ਨੂੰ ਐਨ ਡੀ ਪੀ ਸੀ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ ਤੇ 18 ਨਵੰਬਰ ਨੂੰ ਇਸ ਨੂੰ ਹਿਰਾਸਤ ਵਿੱਚ ਲੈ ਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੋਂ ਇਸ ਨੂੰ ਜੈਲ ਵਿੱਚ ਭੇਜ ਦਿੱਤਾ ਗਿਆ ਸੀ ਇਸ ਨੂੰ ਸਾਹ ਲੇਣ ਵਿੱਚ ਮੁਸ਼ਿਕਲ ਅਤੇ ਹਰਨੀਆਂ ਦੀ ਮੁਸ਼ਿਕਲ ਸੀ ਜਿਸ ਕਾਰਨ ਇਸ ਦੀ ਮੌਤ ਹੋ ਗਈ ।

Related posts

Leave a Reply