BREAKING..ਲਹੂ ਲੁਹਾਨ ਕਰਨ ਲੱਗੀ ਚਾਈਨਾ ਡੋਰ,ਪ੍ਰਸ਼ਾਸਨ ਚੁੱਪੀ ਸਾਧੇ


ਪਠਾਨਕੋਟ 28 ਨਵੰਬਰ (ਰਾਜਿੰਦਰ ਸਿੰਘ ਰਾਜਨ /ਅਵਿਨਾਸ਼ ) ਜਿਵੇਂ ਜਿਵੇਂ ਲੋਹੜੀ ਦਾ ਤਿਉਹਾਰ, ਭਾਵ ਪਤੰਗ ਉਡਾਣ ਦਾ ਦਿਨ ਨੇੜੇ ਆ ਰਿਹਾ ਹੈ, ਸ਼ਹਿਰ ਵਿੱਚ ਚਾਈਨਾ ਗੱਟੂ ਡੋਰ ਦੀ ਵਿਕਰੀ ਵੱਧ ਗਈ ਹੈ।ਪੰਜਾਬ ਸਰਕਾਰ ਵੱਲੋਂ ਅਤਿਅੰਤ ਖ਼ਤਰਨਾਕ ਚਾਈਨਾ ਡੋਰ ‘ਤੇ ਪਹਿਲਾਂ ਹੀ ਪਾਬੰਦੀ ਲਗਾਈ ਜਾ ਚੁੱਕੀ ਹੈ ਪਰ ਕੁਝ ਪੈਸੇ ਦੇ ਲਾਲਚ ਕਾਰਨ ਦੁਕਾਨਦਾਰ ਸ਼ਹਿਰ ਨਿਵਾਸੀਆਂ ਦੇ ਨਾਲ-ਨਾਲ ਪਸ਼ੂਆਂ ਅਤੇ ਪੰਛੀਆਂ ਦੀ ਜਾਨ ਨੂੰ ਖਤਰੇ ਵਿੱਚ ਪਾ ਰਹੇ ਹਨ।ਇਹੀ ਕਾਰਨ ਕਿ ਅੱਜ ਪਠਾਨਕੋਟ ਸਟੇਸ਼ਨ ਨੈਸ਼ਨਲ ਹਾਈਵੇ ਤੋਂ ਬਟਾਲਾ ਆਪਣੇ ਘਰ ਵਾਪਸ ਜਾ ਰਹੇ ਜੋੜੇ ਨੂੰ ਚਾਈਨਾ ਡੋਰ ਨੇ ਆਪਣਾ ਨਿਸ਼ਾਨਾ ਬਣਾ ਲਿਆ ਗਿਆ.।

ਗੰਭੀਰ ਜ਼ਖਮੀ ਹੋਏ ਪਤੀ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਾਣਕਾਰੀ ਦਿੰਦੇ ਹੋਏ ਇਸ ਮੌਕੇ ਮੌਜੂਦ ਲੋਕਾਂ ਨੇ ਦੱਸਿਆ ਕਿ ਸਰਨਾ ਸਟੇਸ਼ਨ ਦੇ ਬਾਹਰ ਇਹ ਜੋੜਾ ਬਟਾਲਾ ਵਿਖੇ ਆਪਣੇ ਘਰ ਜਾ ਰਹੇ ਸਨ ਕਿ ਡੋਰ ਨਾਲ ਅਚਾਨਕ ਉਸ ਦੇ ਪਤੀ ਦੀ ਨੱਕ ਤੇ ਕੱਟ ਲੱਗ ਗਿਆ । ਇਸ ਦੇ ਨਾਲ ਹੀ ਲੋਕਾਂ ਨੇ ਦੋਵੇਂ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ । ਹਾਲਾਂਕਿ ਪਤੀ ਦੀ ਸਥਿਤੀ ਖ਼ਤਰੇ ਤੋਂ ਬਾਹਰ ਹੈ,ਪਰ ਜੇ ਚਿਹਰੇ ਦੀ ਬਜਾਏ ਗਲ਼ੇ ‘ਤੇ ਕੱਟ ਪੈ ਗਿਆ ਤਾਂ ਅਨਮੋਲ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਸ਼ਹਿਰ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਇਸ ਦਿਸ਼ਾ ਵਿੱਚ ਸਖ਼ਤ ਕਾਰਵਾਈ ਦੀ ਮੰਗ ਕੀਤੀ।

Related posts

Leave a Reply