ਗੜ੍ਹਦੀਵਾਲਾ 24 ਸਤੰਬਰ (ਚੌਧਰੀ) : ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤੇ ਸਿਵਲ ਸਰਜਨ ਹੁਸ਼ਿਆਰਪੁਰ ਦੀ ਅਗਵਾਈ ਤੇ ਐੱਸਐੱਮਓ ਭੂੰਗਾ ਡਾ.ਮਨੋਹਰ ਲਾਲ ਦੀ ਦੇਖ ਰੇਖ ਵਿਚ ਸੀਐਚਸੀ ਭੂੰਗਾ ‘ਚ ਕਰੋਨਾ ਦੀ ਰੈਪਿਡ ਐਂਟੀਜਨ ਟੈਸਟ ਕੀਤੇ ਜਾ ਰਹੇ ਹਨ। ਇਸ ਸਬੰਧੀ ਉਨ੍ਹਾਂ ਨੇ ਦੱਸਿਆ ਕਿ ਅੱਜ ਗੜ੍ਹਦੀਵਾਲਾ ਅਤੇ ਪੀ ਐਚ ਸੀ ਭੂੰਗਾ ਵਿਖੇ ਕੋਵਿਡ-19 ਟੀਮ ਨੇ ਕੁੱਲ 83 ਲੋਕਾਂ ਦੇ ਟੈਸਟ ਕੀਤੇ ਸਨ।ਜਿਨ੍ਹਾਂ ਵਿੱਚੋਂ ਗੜ੍ਹਦੀਵਾਲਾ ਇਲਾਕੇ ਦੇ 3 ਵਿਅਕਤੀਆਂ ਅਤੇ ਭੂੰਗਾ ਇਲਾਕੇ ਦਾ 1 ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਹੈ।
ਉਨਾਂ ਨੇ ਅੱਗੇ ਦੱਸਿਆ ਕਿ ਪਿੰਡ ਜੌਹਲਾਂ ਦਾ ਇੱਕ ਵਿਅਕਤੀ ਜੋ ਕੇ ਹੁਸ਼ਿਆਰਪੁਰ ਵਿਖੇ ਰਹਿੰਦਾ ਸੀ।ਜਿਸ ਦਾ ਥੋੜਾ ਸਮਾਂ ਪਹਿਲੇ ਐਕਸੀਡੈਂਟ ਹੋ ਗਿਆ ਸੀ ਅਤੇ ਉਸਨੂੰ ਪੀਜੀਆਈ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਸੀ। ਜਿੱਥੇ ਉਸ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਨਾਲ ਹੀ ਉਹਨਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਜ਼ਰੂਰ ਕਰਨ, ਇੱਕ-ਦੂਜੇ ਤੋਂ ਦੂਰੀ ਬਣਾ ਕੇ ਰੱਖਣ,ਖੰਘ ਬੁਖ਼ਾਰ ਜਾਂ ਜ਼ੁਕਾਮ ਹੋਣ ਤੇ ਨਜ਼ਦੀਕੀ ਸਿਹਤ ਕੇਂਦਰ ਵਿਚ ਜਾ ਕੇ ਆਪਣਾ ਟੈਸਟ ਜ਼ਰੂਰ ਕਰਵਾਉਣ ਅਤੇ ਅਫ਼ਵਾਹਾਂ ਤੋਂ ਦੂਰ ਰਹਿਣ।ਇਸ ਮੌਕੇ ਡਾ ਅਮਨ ਦੀਪ, ਬੀਈਈ ਜਸਤਿੰਦਰ ਕੁਮਾਰ,ਅੰਮ੍ਰਿਤ ਭੂੰਗਾ,ਜਗਦੀਪ ਸਿੰਘ,ਅਰਪਿੰਦਰ ਸਿੰਘ ਸਾਰੇ ਹੈਲਥ ਵਰਕਰ,ਸੁਰਿੰਦਰ ਕੁਮਾਰ ,ਅਸਵਨੀ ਕੁਮਾਰ, ਜਗਜੀਤ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ ਕਰੋਨਾ ਟੈਸਟ ਕਰਦੇ ਹੋਏ ਸਿਹਤ ਕਰਮਚਾਰੀ।
- ਡੇਅਰੀ ਵਿਕਾਸ ਵਿਭਾਗ ਵਲੋਂ 2 ਹਫਤੇ ਡੇਅਰੀ ਸਿਖਲਾਈ ਕੋਰਸ 10 ਮਾਰਚ ਤੋਂ
- ਵਿਧਾਇਕ ਜਿੰਪਾ ਨੇ ਸ਼੍ਰੀ ਗੁਰੂ ਰਵਿਦਾਸ ਨਗਰ ਦੁੱਧ ਉਤਪਾਦਕ ਸਭਾ ਦੇ 61 ਮੈਂਬਰਾਂ ਨੂੰ ਵੰਡੇ 9.64 ਲੱਖ ਰੁਪਏ ਦੇ ਬੋਨਸ ਚੈੱਕ
- ਜ਼ਿਲ੍ਹੇ ’ਚ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਲਾਗੂ, ਦੇਸ਼ ਦੀਆਂ ਟਾਪ 500 ਕੰਪਨੀਆਂ ਵਿੱਚ ਆਫ਼ਰ
- #BALAM_BALWINDER : पंडित मोहन लाल एसडी काॅलेज फाॅर विमेन, गुरदासपुर ने 3- स्टार रेटिंग प्राप्त कर राज्यभर में प्राप्त किया दूसरा स्थान
- ਪੰਜਾਬ ਸਰਕਾਰ ਮਧੂ ਮੱਖੀ ਪਾਲਣ ਦੇ ਧੰਦੇ ਨੂੰ ਹੁਲਾਰਾ ਦੇਣ ਲਈ ਵਚਨਬੱਧ: ਜਸਵੀਰ ਸਿੰਘ ਰਾਜਾ ਗਿੱਲ

EDITOR
CANADIAN DOABA TIMES
Email: editor@doabatimes.com
Mob:. 98146-40032 whtsapp