BREAKING..ਬੀਤੇ ਦਿਨ ਕਰੋਨਾ ਕਾਰਨ 9 ਹੋਰ ਲੋਕਾਂ ਦੀ ਹੈਈ ਮੌਤ,ਜਿਲੇ ਚ 150 ਲੋਕ ਹੋਰ ਆਏ ਕੋਰੋਨਾ ਦੀ ਚਪੇਟ ‘ਚ

ਗੁਰਦਾਸਪੁਰ 24 ਸਤੰਬਰ ( ਅਸ਼ਵਨੀ ) :- ਬੀਤੇ ਦਿਨ ਕਰੋਨਾ ਕਾਰਨ 9 ਹੋਰ ਲੋਕਾਂ ਦੀ ਮੋਤ ਹੋ ਜਾਣ ਕਾਰਨ ਮਰਨ ਵਾਲ਼ਿਆਂ ਦੀ ਗਿਣਤੀ 122 ਹੋ ਗਈ ਇਸੇ ਤਰਾਂ ਬੀਤੇ ਦਿਨ ਜਿਲੇ ਵਿਚ 150 ਲੋਕਾਂ ਦੀ ਰਿਪੋਟ ਕੋਰੋਨਾ ਪਾਜੀਟਿਵ ਆਈ ਹੈ।ਕਰੋਨਾ ਨਾਲ ਮਰਨ ਵਾਲ਼ਿਆਂ ਵਿਚ ਕਲਾਨੋਰ ਨਾਲ ਸੰਬੰਧਿਤ 60 ਸਾਲ ਦਾ ਇਕ ਵਿਅਕਤੀ ਵੀ ਸ਼ਾਮਿਲ ਸੀ ਜੋਕਿ 15 ਸਤੰਬਰ ਤੋਂ ਹੱਸਪਤਾਲ ਵਿਚ ਜੇਰੇ ਇਲਾਜ ਸੀ ਇਸ ਨੂੰ ਅਨੀਮੀਆ ਸਮੇਤ ਹੋਰ ਕਈ ਬਿਮਾਰੀਆ ਸਨ । ਇਸੇ ਤਰਾਂ ਸ਼ਕਤੀ ਮੁਹੱਲਾ ਗੁਰਦਾਸਪੁਰ ਦੇ 55 ਸਾਲ ਦੇ ਆਦਮੀ ਦੀ ਕਰੋਨਾ ਵਾਇਰਸ ਕਾਰਨ ਮੋਤ ਹੋ ਗਈ । ਇਹ ਵਿਅਕਤੀ ਅਮਿ੍ਤਸਰ ਦੇ ਇਕ ਹੱਸਪਤਾਲ ਵਿਚ ਦਾਖਲ ਸੀ । ਇਹ ਆਦਮੀ ਸ਼ੁਗਰ ਸਮੇਤ ਹੋਰ ਕਈ ਬਿਮਾਰੀਆਂ ਤੋਂ ਪੀੜਤ ਸੀ।ਨੌਸ਼ਿਹਰਾ ਮੱਝਾਂ ਸਿੰਘ ਦੇ ਇਲਾਕੇ ਦੀ 60 ਸਾਲ ਦੀ ਇਕ ਅੋਰਤ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਇਸ ਔਰਤ ਨੂੰ ਸ਼ੁਗਰ ,ਬੱਲਡ ਪ੍ਰੈਸ਼ਰ ਸਮੇਤ ਹੋਰ ਬਿਮਾਰੀਆਂ ਵੀ ਸਨ । ਚੌਥੀ ਮਰੀਜ ਗੁਰਦਾਸਪੁਰ ਦੀ 32 ਸਾਲ ਦੀ ਅੋਰਤ ਜੋ ਪੇਟ ਦੀ ਬਿਮਾਰੀ ਤੇ ਨਿਮੋਨੀਆ ਕਾਰਨ ਅਮਿ੍ਤਸਰ ਦੇ ਇਕ ਹੱਸਪਤਾਲ ਵਿਚ ਇਲਾਜ ਕਰਵਾ ਰਹੀ ਸੀ।ਪੰਜਵਾਂ ਮ੍ਰਿਤਕ ਗਾਂਧੀ ਨਗਰ ਬਟਾਲਾ ਦਾ ਰਹਿਣ ਵਾਲਾ ਸੀ 45 ਸਾਲ ਦਾ ਆਦਮੀ ਸੀ ਅਤੇ ਦੇਰ ਰਾਤ ਮਰਣ ਵਾਲ਼ਿਆਂ ਵਿਚ ਵਸਨੀਕ 4 ਹੋਰ ਵਸਨੀਕ ਸ਼ਾਮਿਲ ਸਨ ।
               

Related posts

Leave a Reply