BREAKING..ਛੋਟੇ ਹਾਥੀ ‘ਚ ਅਚਾਨਕ ਲੱਗੀ ਅੱਗ ਡਰਾਇਵਰ ਤੇ ਸਹਾਇਕ ਨੇ ਛਾਲ ਮਾਰ ਕੇ ਜਾਣ ਬਚਾਈ


ਗੁਰਦਾਸਪੁਰ 27 ਨਵੰਬਰ ( ਅਸ਼ਵਨੀ ) :- ਸਥਾਨਕ ਪੁਲਿਸ ਲਾਈਨ ਰੋਡ ਉੱਪਰ ਅੱਜ ਇਕ ਛੋਟੇ ਹਾਥੀ ਵਿੱਚ ਅਚਾਨਕ ਅੱਗ ਲੱਗ ਗਈ ਇਸ ਦੇ ਡਰਾਇਵਰ ਤੇ ਸਹਾਇਕ ਨੇ ਛਾਲ ਮਾਰ ਕੇ ਜਾਣ ਬਚਾਈ । ਬਟਾਲੇ ਤੋਂ ਛੋਟੇ ਹਾਥੀ ਵਿੱਚ ਫਲ ਲੈ ਕੇ ਸਥਾਨਕ ਹਨੂੰਮਾਨ ਚੌਂਕ ਵਿੱਚ ਵੇਚਣ ਵਾਲੇ ਡਰਾਇਵਰ ਛੰਨੂ ਵਾਸੀ ਬਟਾਲਾ ਨੇ ਦੱਸਿਆ ਕਿ ਜਦੋਂ ਉਹ ਹਨੂੰਮਾਨ ਚੌਂਕ ਤੋਂ ਪੁਲਿਸ ਲਾਈਨ ਰੋਡ ਵੱਲ ਜਾਣ ਲੱਗਾ ਤਾਂ ਅਚਾਨਕ ਛੋਟੇ ਹਾਥੀ ਦੇ ਹੇਠਾਂ ਤੋਂ ਅੱਗ ਨਿਕਲਣੀ ਸ਼ੁਰੂ ਹੋ ਗਈ ਜੋ ਅਚਾਨਕ ਤੇਜ਼ ਹੋ ਗਈ ਡਰਾਇਵਰ ਛੰਨੂ ਤੇ ਉਸ ਦੇ ਸਹਾਇਕ ਸ਼ੇਰਾਂ ਨੇ ਛੋਟੇ ਹਾਥੀ ਤੋਂ ਛਾਲ ਮਾਰਕੇ ਆਪਣੀ ਜਾਣ ਬਚਾਈ । ਅੱਗ ਲੱਗਣ ਦੇ ਕਾਰਨ ਤੇ ਨੁਕਸਾਨ ਬਾਰੇ ਖ਼ਬਰ ਲਿਖੇ ਜਾਣ ਤੱਕ ਪਤਾ ਨਹੀਂ ਲੱਗ ਸਕਿਆ । 

Related posts

Leave a Reply