BREAKING.. ਮਸ਼ਹੂਰ ਫਿਲਮ ਸਟਾਰ ਤੇ ਗੁਰਦਾਸਪੁਰ ਤੋਂ ਐਮ ਪੀ ਸੰਨੀ ਦਿਓਲ ਆਏ ਕੋਰੋਨਾ ਦੀ ਲਪੇਟ ‘ਚ,ਟਵੀਟ ਰਾਹੀਂ ਖੁਦ ਦਿੱਤੀ ਜਾਣਕਾਰੀ


ਗੁਰਦਾਸਪੁਰ 2 ਦਸੰਬਰ (CDT) : ਬਾਲੀਵੁੱਡ ਦੇ ਮਸ਼ਹੂਰ ਫਿਲਮ ਸਟਾਰ ਅਤੇ ਗੁਰਦਾਸਪੁਰ ਤੋਂ ਐਮ ਪੀ ਸੰਨੀ ਦਿਓਲ ਦੇ ਫੈਨਜ ਲਈ ਬੁਰੀ ਖਬਰ ਸਾਹਮਣੇ ਆਈ ਹੈ। ਸੰਨੀ ਦਿਓਲ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ ।ਇਸ ਦੀ ਜਾਣਕਾਰੀ ਉਨ੍ਹਾਂ ਨੇ ਅੱਜ ਖੁਦ ਸਵੇਰੇ 7.56 ਮਿੰਟ ਤੇ ਟਵੀਟ ਕਰਕੇ ਕੀਤੀ। ਹਿੰਦੀ ਦੇ ਲਿਖੇ ਸੰਦੇਸ਼ ਚ ਉਨਾਂ ਲਿਖਿਆ ਕਿ ਮੈਂ ਕੋਰੋਨਾ ਟੈਸਟ ਕਰਵਾਇਆ ਤੇ ਰਿਪੋਰਟ ਪਾਜੀਟਿਵ ਆਈ ਹੈ ।ਮੈਂ ਇਕਾਂਤਵਾਸ ਚ ਹਾਂ ਅਤੇ ਮੈਂ ਠੀਕ ਹਾਂ। ਉਨਾਂ ਅਪੀਲ ਕੀਤੀ ਹੈ ਕਿ ਜਿਹੜੇ ਲੋਕ ਪਿਛਲੇ ਦਿਨੀਂ ਮੇਰੇ ਸੰਪਰਕ ਚ ਆਏ ਹਨ ਉਹ ਕਿਰਪਾ ਕਰਕੇ ਆਪਣੇ ਆਪ ਨੂੰ ਇਕਾਂਤਵਾਸ ਕਰਕੇ ਅਪਣੀ ਜਾਂਚ ਕਰਵਾਉਣ। 

Related posts

Leave a Reply