BREAKING..ਦੋਹਤੀ ਦੇ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ ਮਾਮਲਾ ਦਰਜ


ਗੁਰਦਾਸਪੁਰ 25 ਦਸੰਬਰ ( ਅਸ਼ਵਨੀ ) :- ਖ਼ੂਨ ਦੇ ਰਿਸ਼ਤੇ ਉਸ ਵਲੇ ਲੀਰੋ-ਲੀਰ ਹੋ ਗਏ ਜਦੋਂ ਪੁਲਿਸ ਸਟੇਸ਼ਨ ਤਿਬੱੜ ਅਧੀਨ ਪੈਂਦੇ ਇਕ ਪਿੰਡ ਦੀ ਨਬਾਲਗ਼ ਲੜਕੀ ਦੇ ਬਿਆਨਾਂ ਤੇ ਉਸ ਦੇ ਨਾਨੇ ਵਿਰੁੱਧ ਪੁਲਿਸ ਵੱਲੋਂ ਮਾਮਲਾ ਦਰਜ ਕੀਤੀ ਗਿਆ ਹੈ।ਬਲਾਤਕਾਰ ਦੀ ਸ਼ਿਕਾਰ ਹੋਈ ਲੜਕੀ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਏ ਕਿ ਉਸ ਦੀ ਮਾਤਾ ਅਕਸਰ ਬਿਮਾਰ ਰਹਿੰਦੀ ਹੈ ਤੇ ਪਿਤਾ ਅਪਾਹਿਜ ਹੋਣ ਕਾਰਨ ਉਹ ਜਦੋਂ 6 ਸਾਲ ਦੀ ਸੀ ਤਾਂ ਉਸ ਦੀ ਮਾਤਾ ਨੇ ਉਸ ਨੂੰ ਰਹਿਣ ਲਈ ਉਸ ਦੇ ਨਾਨਕੇ ਭੇਜ ਦਿੱਤਾ ਸੀ। ਕਰੀਬ ਇਕ ਸਾਲ ਪਹਿਲਾ ਜਦੋਂ ਉਸ ਦੇ ਮਾਮਾ ਤੇ ਮਾਮੀ ਘਰ ਵਿੱਚ ਨਹੀਂ ਸਨ ਤਾਂ ਉਸ ਦੇ ਨਾਨੇ ਦੇ ਉਸ ਦੀ ਮਰਜ਼ੀ ਤੋਂ ਬਿਨਾ ਉਸ ਨਾਲ ਬਲਾਤਕਾਰ ਕੀਤਾ ਤੇ ਕਿਸੇ ਨੂੰ ਦਸੱਣ ਤੇ ਜਾਣੋ ਮਾਰ ਦੇਣ ਦੀ ਧਮਕੀਆਂ ਦਿੱਤੀਆਂ।ਇਸ ਦੌਰਾਨ ਉਸ ਦੇ ਨਾਨੇ ਨੇ ਉਸ ਨਾਲ ਕਈ ਵਾਰ ਬਲਾਤਕਾਰ ਕੀਤਾ ਤੇ ਉਹ ਗਰਭਵਤੀ ਹੋ ਗਈ । ਪੀੜਤ ਲੜਕੀ ਵੱਲੋਂ ਦਿੱਤੇ ਬਿਆਨਾਂ ਦੇ ਅਧਾਰ ਤੇ ਉਸ ਦੇ ਨਾਨੇ ਕਸ਼ਮੀਰ ਸਿੰਘ ਪੁੱਤਰ ਬੂਟਾ ਸਿੰਘ ਵਿਰੁੱਧ ਪੁਲਿਸ ਵੱਲੋਂ ਧਾਰਾ 376 , 506 ਤੇ ਧਾਰਾ 4,6 ਪੀ ਉ ਸੀ ਐਸ਼ ੳ ਐਕਟ 2012 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ।

Related posts

Leave a Reply