BREAKING.. ਮੋਟਰਸਾਈਕਲ ਸਵਾਰ ਪ੍ਰਵਾਸੀ ਨੌਜਵਾਨ ਦੀ ਬਿਜਲੀ ਦੇ ਖੰਬੇ ਨਾਲ ਟਕਰਾਉਣ ਤੇ ਮੌਕੇ ਤੇ ਮੌਤ

ਗੜ੍ਹਦੀਵਾਲਾ 19 ਦਸੰਬਰ (ਚੌਧਰੀ /ਯੋਗੇਸ਼ ਗੁਪਤਾ ) : ਅੱਜ ਦੇਰ ਸ਼ਾਮ 7.50 ਦੇ ਕਰੀਬ ਬਿਜਲੀ ਘਰ ਗੜ੍ਹਦੀਵਾਲਾ ਦੇ ਕੋਲ ਇੱਕ ਮੋਟਰਸਾਈਕਲ ਸਵਾਰ ਪ੍ਰਵਾਸੀ ਨੌਜਵਾਨ ਦਾ ਬਿਜਲੀ ਦੇ ਖੱਬੇ ਨਾਲ ਟਕਰਾ ਜਾਣ ਨਾਲ ਮੌਕੇ ਤੇ ਹੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਰਾਹਗੀਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਨੌਜਵਾਨ ਆਪਣੇ ਮੋਟਰਸਾਈਕਲ ਤੇ ਪਿੰਡ ਮਸਤੀਵਾਲ ਵਲੋਂ ਗੜ੍ਹਦੀਵਾਲਾ ਵੱਲ ਆ ਰਿਹਾ ਸੀ।ਦੁਰਘਟਨਾ ਦਾ ਕਾਰਣ ਸ਼ਰਾਬੀ ਹੋਣਾ ਦੱਸਿਆ ਜਾ ਰਿਹਾ ਹੈ।

ਦੁਰਘਟਨਾ ਇੰਨੀ ਜਬਰਦਸਤ ਸੀ ਕਿ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਉਸ ਦੇ ਕੋਲੋਂ ਇੱਕ ਸ਼ਰਾਬ ਦੀ ਬੋਤਲ ਵੀ ਮਿਲੀ ਹੈ। ਉਸਦੀ ਜੇਬ ਵਿਚੋਂ ਇੱਕ ਆਧਾਰ ਕਾਰਡ ਮਿਲੀਆ ਹੈ। ਉਸ ਮੁਤਾਬਕ ਉਸਦੀ ਪਹਿਚਾਣ ਸ਼ੰਕਰ ਕੁਮਾਰ ਵਜੋਂ ਹੋਈ ਹੈ। ਲੋਕਾਂ ਵਲੋਂ ਗੜ੍ਹਦੀਵਾਲਾ ਪੁਲਿਸ ਨੂੰ ਸੁਚਿਤ ਕਰ ਦਿੱਤਾ ਗਿਆ ਹੈ। 

Related posts

Leave a Reply