BREAKING..ਮੁਕੇਰੀਆਂ ਦੇ ਪਿੰਡ ਨੌਸ਼ਹਿਰਾ ਸ਼ਿਮਲੀ ‘ਚ ਗੁਜਰਾਂ ਦੇ ਡੇਰੇ ਤੇ ਅੱਗ ਲੱਗਣ ਨਾਲ ਲੱਖਾਂ ਰੁਪਏ ਦੀ ਪਰਾਲੀ ਸੜ ਕੇ ਹੋਈ ਸੁਆਹ

ਮੁਕੇਰੀਆਂ /ਦਸੂਹਾ 27 ਦਸੰਬਰ (ਚੌਧਰੀ) : ਬੀਤੀ ਰਾਤ ਮੁਕੇਰੀਆਂ ਦੇ ਬਲਾਕ ਹਾਜੀਪੁਰ ਦੇ ਪਿੰਡ ਨੌਸ਼ਹਿਰਾ ਸ਼ਿਮਲੀ ‘ਚ ਇੱਕ ਮੌਜਦੀਨ ਗੁਜਰ ਦੇ ਡੇਰੇ ਤੇ ਲਗਭਗ 45 ਏਕੜ ਦੀ ਪਰਾਲੀ ਦੇ ਧੜੇ ਨੂੰ ਅੱਗ ਲੱਗਣ ਨਾਲ ਲੱਖਾਂ ਰੁਪਏ ਦੀ ਪਰਾਲੀ ਸੜ ਕੇ ਸੁਆਹ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪਰਾਲੀ ਮਾਲਕ ਮੌਜਦੀਨ ਦੇ ਦੱਸਿਆ ਕੀ ਮੇਰੇ ਘਰ ਸ਼ਾਦੀ ਸਮਾਰੋਹ ਸੀ ।ਸਮਾਗਮ ਤੋਂ ਬਾਦ ਸਾਰੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਸੌਂ ਗਏ ਸਨ। ਉਨਾਂ ਦੱਸਿਆ ਕੀ ਅੱਧੀ ਰਾਤ ਡੇਢ ਵਜੇ ਦੇ ਕਰੀਬ ਇੱਕ ਔਰਤ ਅਪਣੇ ਬੱਚੇ ਨੂੰ ਪੇਸ਼ਾਬ ਕਰਵਾਉਣ ਲਈ ਬਾਹਰ ਨਿਕਲੀ ਤਾਂ ਉਸ ਨੇ ਦੇਖਿਆ ਕਿ ਪਰਾਲੀ ਨੂੰ ਚਾਰੋਂ ਪਾਸੇ ਅੱਗ ਲੱਗੀ ਹੋਈ ਸੀ।

(ਅੱਗ ਲੱਗਣ ਤੋਂ ਮੌਕੇ ਤੇ ਖੜੇ ਗੁੁਜਰ ਬਿਰਾਦਰੀ ਦੇ ਲੋਕ)

ਉਸ ਨੇ ਅੱਗ ਲੱਗਣ ਦੀ ਸੂਚਨਾ ਸਾਰੇ ਪਰਿਵਾਰ ਨੂੰ ਦਿੱਤੀ। ਪਰਿਵਾਰ ਨੇ ਅੱਗ ਬੁੁਝਾਉ ਦੀ ਕਾਫੀ ਕੋਸ਼ਿਸ਼ ਕੀਤੀ ਪਰ ਅੱਗ ਤੇਜ ਹੋੋਣ ਕਾਰਨ ਉਸ ਤੇ ਕਾਬੂ ਨਾ ਪਾਇਆ ਗਿਆ। ਜਦੋਂ ਪਰਿਵਾਰ ਨੂੰ ਅੱਗ ਲੱਗਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਕੁਝ ਪਤਾ ਨਹੀਂ ਲੱਗਾ।ਪਰਾਲੀ ਮਾਲਕ ਮੌਜਦੀਨ ਨੇ ਦੱਸਿਆ ਕਿ ਅੱਗ ਲੱਗਣ ਨਾਲ ਸਾਡੇ ਘਰ ਸ਼ਾਦੀ ਵਾਲਾ ਮਾਹੌਲ ਗਮ ਵਿਚ ਤਬਦੀਲ ਹੋ ਗਿਆ। ਉਨਾਂ ਦੱਸਿਆ ਕਿ ਇਸ ਅੱਗ ਲੱਗਣ ਨਾਲ ਉਨਾਂ ਦਾ ਲਗਭਗ ਢਾਈ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।

(ਘਟਨਾ ਸਥਾਨ ਤੇ ਪਹੁੰਚ ਕੇ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕਰਦੇ ਹੋਏ ਹਲਕਾ ਵਿਧਾਇਕ ਮੈਡਮ ਇੰਦੂ ਬਾਲਾ ਅਤੇ ਹੋਰ)

ਇਸ ਮੌਕੇ ਮੌਜਦੀਨ ਅਤੇ ਉਨ੍ਹਾਂ ਨਾਲ ਮੌਜੂਦ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਹੈ। ਮੌਜਦੀਨ ਵਲੋਂ ਪੁਲਿਸ ਨੂੰ ਵੀ ਸੁਚਿਤ ਕੀਤਾ ਗਿਆ। ਪੁਲਸ ਵਲੋਂ ਮੌਕੇ ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਇਸ ਮੌਕੇ ਹਲਕਾ ਵਿਧਾਇਕ ਮੁਕੇਰੀਆਂ ਮੈਡਮ ਇੰਦੂ ਬਾਲਾ ਨੇ ਵੀ ਅੱਗ ਲੱਗਣ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨਾਂ ਨੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਭਾਰੀ ਗਿਣਤੀ ਵਿਚ ਗੁਜਰ ਬਿਰਾਦਰੀ ਦੇ ਲੋਕ ਹਾਜਰ ਸਨ। 

Related posts

Leave a Reply