BREAKING..ਦਸੂਹਾ ਦੇ ਪਿੰਡ ਸੁੰਡੀਆਂ ‘ਚ ਮਿਲਿਆ ਜਿੰਦਾ ਬੰਬ, ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ

ਦਸੂਹਾ 19 ਦਸੰਬਰ (ਚੌਧਰੀ) : ਬਲਾਕ ਦਸੂਹਾ ਅਧੀਨ ਪੈਂਦੇ ਪਿੰਡ ਸੁੰਡੀਆਂ ਵਿੱਚ ਸ਼ਨੀਵਾਰ ਸਵੇਰੇ ਜੰਗ ਲੱਗਿਆ ਜਿੰਦਾ ਬੰਬ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਜਿੰਦਾ ਬੰਬ ਮਿਲਣ ਤੇ ਦਸੂਹਾ ਪੁਲਿਸ ਨੂੰ ਇਤਲਾਹ ਦਿੱਤੀ ਗਈ। ਮੌਕੇ ਤੇ ਡੀ ਐੱਸ ਪੀ ਮਨੀਸ਼ ਕੁਮਾਰ,ਐੱਸ ਐੱਚ ਓ ਮਲਕੀਤ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਪਹੁੰਚ ਕੇ ਬੰਬ ਨੂੰ ਆਪਣੇ ਕਬਜੇ ਵਿੱਚ ਲੈ ਲਿਆ।

(ਜਾਂਚ ਕਰਦੇ ਹੋਏ ਥਾਣਾ ਦਸੂਹਾ ਦੇ ਪੁਲਿਸ ਅਧਿਕਾਰੀ)

ਇਸ ਮੌਕੇ ਤੇ ਡੀਐੱਸਪੀ ਦਸੂਹਾ ਨੇ ਦੱਸਿਆ ਕਿ ਐੱਚ ਪੀ 36 ਹੈਡ ਗਰਨੇਡ ਮਿਲਿਆ ਸੀ। ਜਿਸਨੂੰ ਰਿਫਿਊਜ ਕਰਨ ਲਈ ਜਲੰਧਰ ਤੋਂ ਟੀਮ ਮੰਗਵਾਈ ਗਈ। ਟੀਮ ਆਉਣ ਤੇ ਬੰਬ ਨੂੰ ਰਿਫਿਊਜ ਕਰ ਦਿੱਤਾ ਗਿਆ। ਇਸ ਮੌਕੇ ਤੇ ਸਰਪੰਚ ਪਿ੍ਰਆ, ਪੰਚ ਜਸਪਾਲ ਸਿੰਘ, ਪੰਚ ਇੰਦਰਜੀਤ ਸਿੰਘ, ਪ੍ਰਧਾਨ ਸਤਨਾਮ ਸਿੰਘ,ਗੁਰਦਿਆਲ ਸਿੰਘ,ਹਰਪ੍ਰੀਤ ਸਿੰਘ ਸਿਮਰਨਜੀਤ ਸਿੰਘ, ਗੁਰਵਿੰਦਰ ਸਿੰਘ,ਕੇਹਰ ਸਿੰਘ,ਅਤੇ ਪਿੰਡ ਵਾਸੀ ਹਾਜ਼ਰ ਸਨ।

Related posts

Leave a Reply