BREAKING..ਮੀਰਪੁਰ ਕਲੋਨੀ ਮਾਈਕਰੋ ਕੰਟੇਨਮੈਂਟ ਜ਼ੋਨ ਘੋਸ਼ਿਤ

ਪਠਾਨਕੋਟ 24 ਨਵੰਬਰ (ਅਵਿਨਾਸ਼ ਸ਼ਰਮਾ ) : ਸੋਮਵਾਰ ਨੂੰ ਜ਼ਿਲੇ ਵਿਚ 44 ਕੇਸ ਪਾਜ਼ੀਟਿਵ ਆਉਣ ਤੋਂ ਬਾਅਦ, ਸਿਹਤ ਵਿਭਾਗ ਵਿੱਚ ਇੱਕ ਵਾਰ ਫਿਰ ਹਲਚਲ ਮਚ ਗਈ,ਅਤੇ ਬੀਤੇ ਦਿਨ ਦੁਬਾਰਾ ਯਾਦ ਤਾਜ਼ਾ ਹੋ ਗਈ ਜਦੋਂ ਕਿ ਇੱਕ ਹੀ ਪਰਿਵਾਰ ਦੇ 7 ਮੈਂਬਰ ਸਥਾਨਕ ਮੀਰਪੁਰ ਕਲੋਨੀ ਵਿੱਚ ਕਰੋਨਾ ਪੋਜਿਟਵ ਸਾਹਮਣੇ ਆਏ, ਜਿਸ ਕਾਰਨ ਮੀਰਪੁਰ ਕਲੋਨੀ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਵਿੱਚ ਤਬਦੀਲ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਪਠਾਨਕੋਟ ਸ਼ਹਿਰ ਵਿਚ ਜਿਨੇ ਪੋਜਿਟਵ ਕੇਸਾਂ ਦੀ ਗਿਣਤੀ ਜਿਥੇ ਸਾਹਮਣੇ ਆ ਰਹੇ ਸਨ, ਉਥੇ ਹੀ ਕੋਰੋਨਾ ਤੋਂ ਠੀਕ ਹੋਏ ਲੋਕਾਂ ਦੀ ਗਿਣਤੀ ਵੀ ਬਰਾਬਰ ਸੀ, ਜਿਸ ਕਾਰਨ ਸ਼ਹਿਰ ਦੇ ਕਨਟੇਨਮੈਟ ਖੇਤਰ ਖਤਮ ਹੋ ਗਿਆ ਸੀ, ਪਰ ਸੋਮਵਾਰ ਨੂੰ ਅਚਾਨਕ ਇਕ ਪਰਿਵਾਰ ਦੇ 7 ਮੈਂਬਰ ਪੋਜਿਟਵ ਆਉਣ ਤੋਂ ਬਾਅਦ ਜ਼ਿਲ੍ਹਾ ਐਪੀਡੀਮੋਲੋਜਿਸਟ ਡਾਕਟਰ ਸਰਬਜੀਤ ਕੌਰ, ਡਾ: ਨਿਸ਼ਾ ਜੋਤੀ, ਸਿਹਤ ਇੰਸਪੈਕਟਰ ਰਾਜ ਅਮ੍ਰਿਤ ਸਿੰਘ ਦੇ ਸਰਵੇਖਣ ਤੋਂ ਬਾਅਦ, ਉਨ੍ਹਾਂ ਕਰੋਨਾ ਪੋਜਿਟਵ ਪਰਿਵਾਰ ਦੇ ਆਸ ਪਾਸ ਦੀਆਂ ਗਲੀਆਂ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਨੂੰ ਮਾਈਕਰੋ-ਨਿਯੰਤਰਣ ਵਿਚ ਤਬਦੀਲ ਕਰਨ ਲਈ ਨਿਰਦੇਸ਼ ਦਿੱਤੇ ਅਤੇ ਏਰੀਏ ਦੀ ਮਲਟੀਪਰਪਜ ਹੈਲਥ ਵਰਕਰ ਫੀ ਮੇਲ ਅਤੇ ਆਸ਼ਾ ਵਰਕਰਾਂ ਨੂੰ ਸਰਵੇ ਕਰਨ ਦੀ ਹਦਾਇਤ ਜਾਰੀ ਕੀਤੀ।

Related posts

Leave a Reply