UPDATED NEWS::ਵੱਡੀ ਖ਼ਬਰ : ਹੁਸ਼ਿਆਰਪੁਰਦੇ ਪਿੰਡ ਖਡਿਆਲਾ ਸੈਣੀਆਂ ਚ ਨੌਜਵਾਨ ਔਰਤ ਦੇ ਸਿਰ ਚ 8-9 ਗੋਲੀਆਂ ਮਾਰੀਆਂ, ਮੌਕੇ ਤੇ ਹੀ ਮੌਤ

ਹੁਸ਼ਿਆਰਪੁਰਦੇ ਪਿੰਡ ਖਡਿਆਲਾ ਸੈਣੀਆਂ ਚ ਨੌਜਵਾਨ ਔਰਤ ਦੇ ਸਿਰ ਚ 8-9 ਗੋਲੀਆਂ ਮਾਰੀਆਂ, ਮੌਕੇ ਤੇ ਹੀ ਮੌਤ

ਹੁਸ਼ਿਆਰਪੁਰ (ਚੌਧਰੀ ) : ਹੁਸ਼ਿਆਰਪੁਰਦੇ ਪਿੰਡ ਖਡਿਆਲਾ ਸੈਣੀਆਂ ਚ ਇਕ ਔਰਤ ਦੀ ਲਾਸ਼ ਮਿਲੀ ਹੈ , ਜਿਸਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਯਾ ਹੈ। 

ਪੁਲਿਸ ਦੇ ਅਨੁਸਾਰ ਮਿਰਤਕ ਔਰਤ ਦੇ ਸਿਰ ਚ 8-9 ਗੋਲੀਆਂ ਮਾਰੀਆਂ ਗਈਆਂ ਹਨ ਜਿਸ ਕਾਰਣ ਉਸਦੀ ਮੌਕੇ ਤੇ ਹੈ ਮੌਤ ਹੋ ਗਈ। ਇਸ ਸੰਬੰਧੀ ਪੁਲਿਸ ਵੱਖ ਵੱਖ ਪਹਿਲੂਆਂ ਤੇ ਕੰਮ ਕਰ ਰਹੀ ਹੈ।  ਮਿਰਤਕ ਔਰਤ ਦੀ ਪਹਿਚਾਣ ਮਨਪ੍ਰੀਤ ਪੁਤ੍ਰੀ ਪਵਨਦੀਪ ਸਿੰਘ ਖਡਿਆਲ ਸੈਣੀਆਂ ਦੇ ਤੌਰ  ਤੇ ਹੋਈ  ਹੈ।  ਉਹ ਦੋ ਬੱਚਿਆਂ ਦੀ ਮਾਂ ਸੀ ਤੇ ਆਪਣੇ ਸਸੁਰਾਲ ਰਹਿ ਰਹੀ ਸੀ. 

ਇਸ ਸੰਬੰਧ ਚ ਡੀ ਐਸ ਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅਣਪਛਾਤੇ ਲੋਕਾਂ ਨੇ ਉਸਦੀ ਹਤਿਆ ਕੀਤੀ ਤੇ ਉਸਦੇ ਸਿਰ ਚ ਲਾਹਭਗ 8-9 ਗੋਲੀਆਂ ਮਾਰੀਆਂ। ਓਹਨਾ ਦੱਸਿਆ ਕਿ ਮਹਿਲਾ ਦਾ ਤਲਾਕ ਦਾ ਕੈਸੇ ਚੱਲ ਰਿਹਾ ਸੀ ਤੇ ਉਹ ਕਿਸੇ ਨਾਲ ਲਿਵ ਇਨ ਰੀਲੇਸ਼ਨ ਚ ਰਹਿ ਰਹੀ ਸੀ ਪਾਰ ਉਸ ਨਾਲ ਵੀ ਉਸਦੀ ਅਣ- ਬਣ ਚਲ ਰਹੀ ਸੀ।  \ਓਹਨਾ ਕਿਹਾ ਕਿ ਮਾਮਲੇ ਦੀ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਫਿਲਹਾਲ ਮਿਰਤਕ ਦੇਹ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਰੱਖਿਆ ਗਿਆ  ਹੈ। 

Related posts

Leave a Reply