Breaking News : ਕੀ ਲੋਕ ਇਨਸਾਫ ਪਾਰਟੀ ਦੇ ਬੈਂਸ ਭਰਾ ਭਾਜਪਾ ਚ ਸ਼ਾਮਿਲ ਹੋਣ ਜਾ ਰਹੇ ਹਨ ? ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ ਨਾਲ ਮਿਲਕੇ …….

ਹੁਸ਼ਿਆਰਪੁਰ /ਲੁਧਿਆਣਾ (CDT NEWS) : ਲੋਕ ਇਨਸਾਫ਼ ਪਾਰਟੀ  ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਦੇ ਭਾਜਪਾ ’ਚ ਸ਼ਾਮਲ ਹੋਣ ਦੀ ਚਰਚਾ ਜਰੂਰ  ਤੇਜ ਹੋ ਗਈ ਹੈ। 

ਪਰ CDT NEWS ਨਾਲ ਇਕ ਵਿਸ਼ੇਸ਼ ਗੱਲਬਾਤ ਦੌਰਾਨ ਬਲਵਿੰਦਰ ਸਿੰਘ ਬੈਂਸ  ਨੇ ਕਿਹਾ ਕਿ ਭਾਜਪਾ ’ਚ ਸ਼ਾਮਲ ਹੋਣ ਦੀ ਕੋਈ ਸੰਭਾਵਨਾ ਨਹੀਂ। ਇਹ ਨਿਰਮੂਲ ਗੱਲਾਂ ਹਨ।  

ਸੂਤਰਾਂ ਐਤਵਾਰ ਨੂੰ ਬੈਂਸ ਭਰਾ ਚੰਡੀਗੜ੍ਹ ’ਚ ਸਨ। ਚੰਡੀਗੜ੍ਹ ’ਚ ਭਾਜਪਾ ਦਾ ਸੂਬਾਈ ਦਫ਼ਤਰ ਹੈ। ਇਸ ਕਾਰਨ ਚਰਚਾ ਸ਼ੁਰੂ ਹੋ ਗਈ ਕਿ ਉਹ ਚੰਡੀਗੜ੍ਹ ਭਾਜਪਾ ਦਫ਼ਤਰ ’ਚ ਪਹੁੰਚ ਕੇ ਭਾਜਪਾ ’ਚ ਸ਼ਾਮਲ ਹੋ ਸਕਦੇ ਹਨ। ਪਾਰਟੀ ਸੂਤਰਾਂ ਮੁਤਾਬਕ ਬੈਂਸ ਦੀਆਂ ਕੁਝ ਸ਼ਰਤਾਂ ਹਨ।

ਇਸ ਕਾਰਨ ਭਾਜਪਾ ’ਚ ਸ਼ਾਮਲ ਹੋਣ ’ਤੋਂ ਪਾਸਾ ਵਟਿਆ ਜਾ ਰਿਹਾ  ਹੈ।

ਜ਼ਿਕਰਯੋਗ ਹੈ ਕਿ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਨੇ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀਆਂ ਚੋਣਾਂ ਦੌਰਾਨ ਸਾਬਕਾ ਕੇਂਦਰੀ  ਮੰਤਰੀ ਵਿਜੈ ਸਾਂਪਲਾ ਨਾਲ ਮਿਲਕੇ  ਭਾਜਪਾ ਦੀ ਮਦਦ ਕੀਤੀ ਸੀ। ਇਸ ਤੋਂ ਬਾਅਦ ਜਲੰਧਰ ਉਪ ਚੋਣ ’ਚ ਭਾਜਪਾ ਦੀ ਮਦਦ ਕੀਤੀ ਸੀ।

ਇਸ ਕਾਰਨ ਬੈਂਸ ਬ੍ਰਦਰਜ਼ ਦੀਆਂ ਨਜ਼ਦੀਕੀਆਂ ਭਾਜਪਾ ਆਗੂਆਂ ਨਾਲ ਜਗ-ਜ਼ਾਹਿਰ ਹਨ। ਬ੍ਰੈਂਸ ਬ੍ਰਦਰਜ਼ ਭਾਜਪਾ ਦੇ ਕੇਂਦਰੀ ਆਗੂਆਂ ਦੇ ਸੰਪਰਕ ’ਚ ਵੀ ਹਨ। 

Related posts

Leave a Reply