BREAKING NEWS: ਸੁਰਿੰਦਰ ਸ਼ਿੰਦਾ ਹੁਸ਼ਿਅਰਪੁਰ ਨਗਰ ਨਿਗਮ ਦੇ ਮੇਅਰ ਨਿਰਵਿਰੋਧ ਚੁਣ ਲਏ ਗਏ, ਪ੍ਰਵੀਨ ਸੈਣੀ ਸੀਨਅਰ ਡਿਪਟੀ  ਮੇਅਰ ਅਤੇ ਰਣਜੀਤਾ ਨੂੰ ਡਿਪਟੀ ਮੇਅਰ ਬਣਾਇਆ ਗਿਆ

ਹੁਸ਼ਿਆਰਪੁਰ (ਆਦੇਸ਼ ) ਸੁਰਿੰਦਰ ਸ਼ਿੰਦਾ ਹੁਸ਼ਿਅਰਪੁਰ ਨਗਰ ਨਿਗਮ ਦੇ ਮੇਅਰ ਨਿਰਵਿਰੋਧ ਚੁਣ ਲਏ ਗਏ ਹਨ। ਜਦੋਂ ਕਿ ਪ੍ਰਵੀਨ ਸੈਣੀ ਨੂੰ ਸੀਨਅਰ ਡਿਪਟੀ  ਮੇਅਰ ਅਤੇ ਰਣਜੀਤਾ ਨੂੰ ਡਿਪਟੀ ਮੇਅਰ ਬਣਾਇਆ ਗਿਆ ਹੈ। ਏਨਾ ਦੀ ਤਾਜਪੋਸ਼ੀ ਦੌਰਾਨ ਬਾਕਾਇਦਾ ਤੌਰ ਤੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਕੈਬਿਨੇਟ ਮੰਤਰੀ ਸੁੰਦਰ ਸ਼ਾਮ ਅਰੋੜਾ, ਅਤੇ ਤਮਾਮ ਕੌਂਸਲਰ  ਵਿਸ਼ੇਸ਼ ਤੌਰ ਤੇ ਹਾਜ਼ਿਰ ਸਨ। 

ਇਸ ਦੌਰਾਨ ਸੁਰਿੰਦਰ ਸ਼ਿੰਦਾ ਨੇ ਪ੍ਰੈਸ ਨੂੰ ਸੰਬੋਧਨ ਕੀਤਾ ਤੇ ਕਿਹਾ ਕਿ ਉਹ ਸਭ ਦੇ ਧੰਨਵਾਦੀ ਹਨ ਅਤੇ ਸ਼ਹਿਰ ਦੇ ਵਿਕਾਸ ਚ ਕੋਈ ਕਮੀ ਨਹੀਂ ਰਹਿਣ ਦੇਣਗੇ।  ਓਹਨਾ ਕਿਹਾ ਕਿ ਸ਼ਹਿਰ ਚ ਅਵਾਰਾ ਪਸ਼ੂਆਂ ਦੀ ਸਮਸਿਆ ਨੂੰ ਹਲ ਕੀਤਾ ਜਾਵੇਗਾ ਅਤੇ ਗੰਦਗੀ ਦੀ ਸਮਸਿਆ ਨੂੰ ਵੀ ਜਲਦ ਹਲ ਕੀਤਾ ਜਾਵੇਗਾ।

ਪੁਲਿਸ ਵਲੋਂ ਵੀ ਇਸ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਐਸ ਪੀ ਰਵਿੰਦਰ ਪਾਲ ਸੰਧੂ , ਡੀਐਸਪੀ ਜਗਦੀਸ਼ ਰਾਜ ਅਤਰੀ, ਡੀਐਸਪੀ ਸਤੀਸ਼ ਚੱਢਾ ਤੇ ਕਈ ਹੋਰ ਪੁਲਿਸ ਮੁਲਾਜਿਮ ਵੀ ਹਾਜ਼ਿਰ ਸਨ.   

THIS NEWS WILL BE UPDATED SOON.     

Related posts

Leave a Reply