BREAKING NEWS: ਹੁਸ਼ਿਆਰਪੁਰ ਦੇ ਬੁੱਲ੍ਹੋਵਾਲ ਚ ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਹੋ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ

ਹੁਸ਼ਿਆਰਪੁਰ (ਗਰੋਵਰ ) : ਹੁਸ਼ਿਆਰਪੁਰ ਦੇ ਥਾਣਾ ਬੁੱਲ੍ਹੋਵਾਲ ਅਧੀਨ ਪੈਂਦੇ ਪਿੰਡ ਬਾਕਰਪੁਰ ਨਿਵਾਸੀ  ਰਵਿੰਦਰ ਕੁਮਾਰ (38) ਨੇ ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਹੋ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਮ੍ਰਿਤਕ ਦੀ ਪਤਨੀ, ਸੱਸ-ਸਹੁਰਾ ਤੇ ਪਤਨੀ ਦੇ ਪ੍ਰੇਮੀ ਖਿਲਾਫ ਮਾਮਲਾ ਦਰਜ ਕੀਤਾ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਦੇ ਭਰਾ ਗੁਰਦੀਪ ਕੁਮਾਰ ਨੇ ਕਿਹਾ ਹੈ  ਕਿ ਉਸ ਦਾ ਭਰਾ ਰਾਜ ਮਿਸਤਰੀ ਦਾ ਕੰਮ ਕਰਦਾ ਸੀ। ਢਾਈ ਸਾਲ ਪਹਿਲਾਂ ਉਸ ਦਾ  ਵਿਆਹ ਹੋਇਆ ਸੀ। ਉਸ ਦੀ ਭਰਜਾਈ ਦੇ ਪਿੰਡ ਦੇ ਹੀ ਕਿਸੇ ਨੌਜਵਾਨ ਨਾਲ  ਸਬੰਧ ਸਨ, ਜਿਸ ਕਾਰਨ ਪਤੀ-ਪਤਨੀ ਵਿਚਕਾਰ ਲੜਾਈ-ਝਗੜਾ ਹੁੰਦਾ ਰਹਿੰਦਾ ਸੀ। ਰਵਿੰਦਰ ਨੇ  ਸਹੁਰੇ ਪਰਿਵਾਰ ਨੂੰ ਵੀ ਕਈ ਵਾਰ ਦੱਸਿਆ ਪਰ ਉਹ ਵੀ ਆਪਣੀ ਲੜਕੀ ਦਾ ਪੱਖ ਪੂਰਦੇ ਰਹੇ। ਅਖੀਰ ਦੁਖੀ ਹੋ ਕੇ ਰਵਿੰਦਰ ਨੇ ਮੰਗਲਵਾਰ ਬਾਅਦ ਦੁਪਹਿਰ ਘਰ ’ਚ ਹੀ ਪੱਖੇ ਨਾਲ ਰੱਸੀ ਬੰਨ੍ਹ ਕੇ ਫਾਹਾ ਲੈ ਲਿਆ। ਇਸ ਸਬੰਧੀ ਥਾਣਾ ਬੁੱਲ੍ਹੋਵਾਲ ਦੀ ਪੁਲਿਸ ਨੇ ਲਾਸ਼ ਕਬਜ਼ੇ ’ਚ ਲੈ ਕੇ  ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related posts

Leave a Reply