Breaking news..ਸੀ ਆਈ ਏ ਸਟਾਫ ਨੇ ਇਕ ਕਿੱਲੋ ਅਫ਼ੀਮ,ਨਾਜਾਇਜ਼ ਹਥਿਆਰ ਅਤੇ ਗੱਡੀ ਸਮੇਤ ਨਸ਼ਾ ਤਸਕਰ ਕੀਤਾ ਗਿ੍ਰਫਤਾਰ


ਗੁਰਦਾਸਪੁਰ 22 ਜਨਵਰੀ ( ਅਸ਼ਵਨੀ ) :- ਜਿਲਾ ਪੁਲਿਸ ਗੁਰਦਾਸਪੁਰ ਦੇ ਸੀ ਆਈ ਏ ਸਟਾਫ਼ ਵੱਲੋਂ ਨਸ਼ਾ ਰੋਕਣ ਸੰਬੰਧੀ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ ਅਧੀਨ ਸੀ ਆਈ ਏ ਸਟਾਫ਼ ਗੁਰਦਾਸਪੁਰ ਨੇ ਇਕ ਕਿੱਲੋ ਅਫ਼ੀਮ,ਨਾਜਾਇਜ਼ ਪਿਸਤੋਲ ਅਤੇ ਗੱਡੀ ਸਮੇਤ ਨਸ਼ਾ ਤਸਕਰ ਨੂੰ ਗਿ੍ਰਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ । ਪੁਲਿਸ ਨੂੰ ਸ਼ੱਕ ਹੈ ਕਿ ਫੜਿਆਂ ਗਿਆ ਸਮਗਲਰ ਵੱਡੇ ਪੱਧਰ ਤੇ ਨਸ਼ਿਆ ਦੇ ਕਾਰੋਬਾਰ ਵਿੱਚ ਸ਼ਾਮਿਲ ਹੋ ਸਕਦਾ ਹੈ । ਇਸ ਸੰਬੰਧੀ ਜਾਣਕਾਰੀ ਗੁਰਦਾਸਪੁਰ ਦੇ ਜਿਲਾ ਪੁਲਿਸ ਮੁਖੀ ਡਾਕਟਰ ਰਜਿੰਦਰ ਸਿੰਘ ਸੋਹਲ ਨੇ ਦਿੱਤੀ । ਐਸ ਐਸ ਪੀ ਡਾ. ਰਜਿੰਦਰ ਸਿੰਘ ਸੋਹਲ ਨੇ ਦਸਿਆਂ ਕਿ ਐਸ ਪੀ ਇਨਵੈਸਟੀਗੇਸ਼ਨ ਹਰਵਿੰਦਰ ਸਿੰਘ ਸੰਧੂ ਅਤੇ ਡੀ ਐਸ ਪੀ ( ਡੀ ) ਦੀ ਨਿਗਰਾਨੀ ਵਿੱਚ ਨਿਯੁਕਤ ਕੀਤੀ ਗਈ ਸੀ ਆਈ ਏ ਸਟਾਫ਼ ਦੀ ਟੀਮ ਦੇ ਇੰਚਾਰਜ ਏ ਐਸ ਆਈ ਪ੍ਰਭਜੋਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਟੀਮ ਵੱਲੋਂ ਗੁਪਤ ਸੁਚਨਾ ਦੇ ਆਧਾਰ ਤੇ ਟੀ ਪੁਆਇੰਟ ਬੱਬੇਹਾਲੀ ਨਹਿਰ ਦੇ ਪੁਲ ਉੱਪਰ ਨਾਕੇਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਇਹਨਾਂ ਨੂੰ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਚਿੱਟੇ ਰੰਗ ਦੀ ਕਾਰ ਜੋ ਗੁਰਦਾਸਪੁਰ ਤੋਂ ਸ਼੍ਰੀ ਹਰਿਗੋਬਿੰਦਪੁਰ ਵੱਲ ਜਾ ਰਹੀ ਹੈ ਦਾ ਚਾਲਕ ਨਸ਼ਾ ਵੇਚਣ ਦਾ ਧੰਦਾ ਕਰਦਾ ਹੈ ਅਤੇ ਗੁਰਦਾਸਪੁਰ ਤੋਂ ਸ਼੍ਰੀ ਹਰਗੋਬਿੰਦਪੁਰ ਦੀ ਸਾਈਡ ਨਸ਼ਾ ਲੈ ਕੇ ਜਾਂਦਾ ਹੈ । ਸੂਚਨਾ ਦੇ ਅਧਾਰ ਤੇ ਗੱਡੀ ਨੂੰ ਰੋਕ ਕੇ ਚੈਕਿੰਗ ਕੀਤੀ ਗਈ ਤਾਂ ਇਸ ਦੇ ਚਾਲਕ ਅਮਰਬੀਰ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਅੋਲਖ ਬੇਰੀ ਪੁਲਿਸ ਟੀਮ ਨੂੰ ਦੇਖ ਕੇ ਘਬਰਾ ਗਿਆ ਟੀਮ ਵੱਲੋਂ ਇਸ ਦੀ ਜਾਣਕਾਰੀ ਉਪ ਪੁਲਿਸ ਕਪਤਾਨ ਰਾਜੇਸ਼ ਕੱਕੜ ਨੂੰ ਦਿੱਤੀ ਤੇ ਚੈਕਿੰਗ ਦੇ ਦੋਰਾਨ ਅਮਰਬੀਰ ਸਿੰਘ ਪਾਸੋ ਇਕ ਕਿੱਲੋ ਅਫ਼ੀਮ , ਇਕ ਦੇਸੀ 32 ਬੋਰ ਪਿਸਤੋਲ ਜਿਸ ਉੱਪਰ ਮੇਡ ਦਿਨ ਇਟਲੀ ਲਿਖਿਆਂ ਹੋਇਆਂ ਹੈ ਸਮੇਤ ਗ੍ਰਿਫਤਾਰ ਕੀਤਾ ਗਿਆ ਪੁਲਿਸ ਵੱਲੋਂ ਗੱਡੀ ਨੂੰ ਵੀ ਆਪਣੇ ਕਬੱਜੇ ਵਿੱਚ ਲੈ ਕੇ ਪੁਲਿਸ ਸਟੇਸ਼ਨ ਤਿਬੱੜ ਵਿਖੇ ਮਾਮਲਾ ਦਰਜ ਕੀਤਾ ਗਿਆ । ਐਸ ਐਸ ਪੀ ਡਾ. ਰਜਿੰਦਰ ਸੋਹਲ ਨੇ ਦਸਿਆਂ ਕਿ ਗ੍ਰਿਫਤਾਰ ਕੀਤੇ ਸਮਗਲਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਸ ਦਾ ਰਿਮਾਂਡ ਲਿਆ ਜਾਵੇਗਾ ਤਾਂ ਜੋ ਪੁੱਛ-ਗਿੱਛ ਕਰਕੇ ਇਹ ਪੱਤਾ ਲੱਗ ਸਕੇ ਕਿ ਇਹ ਕਿੱਥੋਂ ਨਸ਼ਾ ਲੈ ਕੇ ਆਇਆ ਸੀ ਤੇ ਕਿੱਥੇ ਲੈ ਕੇ ਜਾ ਰਿਹਾ ਸੀ ਅਤੇ ਇਸ ਦੇ ਨਾਲ ਹੋਰ ਕਿਹੜੇ ਲੋਕ ਸ਼ਾਮਿਲ ਹਨ ।

Related posts

Leave a Reply