BREAKING NEWS : ਸੂਬਾ ਸਰਕਾਰ ਵਲੋਂ ਐਸਸੀ/ਬੀਸੀ ਵਰਗ ਦੇ ਬੇਘਰ ਪਰਿਵਾਰਾਂ ਨੂੰ 15 ਹਜ਼ਾਰ ਦੇ ਕਰੀਬ ਮੁਫ਼ਤ ਮਕਾਨ ਦੇਣ ਦੀ ਤਜਵੀਜ਼ – ਵਿਧਾਇਕ ਲਾਡੀ

ਬਟਾਲਾ, 30 ਜਨਵਰੀ ( SHARMA,NYYAR)- ਸੂਬਾ ਸਰਕਾਰ ਵੱਲੋਂ ਪੰਜਾਬ ਸ਼ਹਿਰੀ ਆਵਾਸ ਯੋਜਨਾ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਐਸਸੀ/ਬੀਸੀ ਵਰਗ ਦੇ ਬੇਘਰ ਪਰਿਵਾਰਾਂ ਨੂੰ 15 ਹਜ਼ਾਰ ਦੇ ਕਰੀਬ ਮੁਫਤ ਮਕਾਨ ਦੇਣ ਦੀ ਤਜਵੀਜ਼ ਹੈ, ਜਿਸ ਵਾਸਤੇ ਡਿਪਟੀ ਕਮਿਸ਼ਨਰਾਂ ਵੱਲੋਂ 6 ਹਜ਼ਾਰ ਏਕੜ ਤੋਂ ਜ਼ਿਆਦਾ ਜ਼ਮੀਨ ਦੀ ਪਛਾਣ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਨੇ ਦੱਸਿਆ ਕਿ ‘ਸਭਨਾਂ ਨੂੰ ਮਕਾਨ’ ਸਕੀਮ ਅਧੀਨ ਸੂਬਾ ਸਰਕਾਰ 13000 ਮਕਾਨਾਂ ਦਾ ਨਿਰਮਾਣ ਕਰ ਰਹੀ ਹੈ। ਇਸ ਤੋਂ ਇਲਾਵਾ 990 ਲਾਭਪਾਤਰੀਆਂ ਨੂੰ ਉਨਾਂ ਦੇ ਘਰਾਂ ਦੇ ਨਿਰਮਾਣ ਲਈ ਕਰਜ਼ਾ ਦਿੱਤਾ ਗਿਆ ਹੈ।
ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਅਨੁਸੂਚਿਤ ਜਾਤੀ ਨਾਲ ਸਬੰਧਤ ਵਰਗ ਦੇ ਵਿਅਕਤੀਆਂ ਲਈ ਮਕਾਨਾਂ/ਪਲਾਂਟਾਂ ਦੀ ਅਲਾਟਮੈਂਟ ਦੇ ਰਾਖਵੇਂਕਰਨ ਨੂੰ 15 ਫੀਸਦੀ ਤੋਂ ਵਧਾ ਕੇ 30 ਫੀਸਦੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੇ ਇਸ ਫੈਸਲੇ ਨਾਲ ਗਰੀਬ ਤੇ ਲੋੜਵੰਦ ਪਰਿਵਾਰਾਂ ਦਾ ਵੀ ਆਪਣਾ ਘਰ ਬਣਾਉਣ ਦਾ ਸੁਪਨਾ ਪੂਰਾ ਹੋ ਸਕੇਗਾ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵਲੋਂ ਇਹ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਰਾਜ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਲਾਭ ਸਮਾਜਿਕ ਤੌਰ ’ਤੇ ਪੱਛੜੇ ਅਤੇ ਗਰੀਬ ਲੋਕਾਂ ਤੱਕ ਪਹੁੰਚੇ।
ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਨੇ ਦੱਸਿਆ ਕਿ ਪੰਜਾਬ ਸਰਕਾਰ ਮਾਰਚ 2021 ਤੱਕ 122 ਕਸਬਿਆਂ ਵਿਚ ਜਲ ਸਪਲਾਈ, ਸੀਵਰੇਜ ਅਤੇ ਐਸਟੀਪੀ ਦੀ 100 ਫੀਸਦੀ ਕਵਰੇਜ ਪ੍ਰਾਪਤ ਕਰ ਲਵੇਗੀ। ਇਸ ਤੋਂ ਇਲਾਵਾ ਦਸੰਬਰ 2020 ਤੱਕ ਇਨਾਂ ਕਸਬਿਆਂ ਵਿਚ ਲੱਗੇ ਸਮੂਹ ਰਵਾਇਤੀ ਸੋਡੀਅਮ ਵੈਪਰ ਲੈਂਪਾਂ ਨੂੰ ਐਲ ਈ ਡੀ ਲਾਈਟਾਂ ਨਾਲ ਬਦਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਤਰੱਕੀ ਦੀ ਰਾਹ ਉੱਪਰ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵਿਕਾਸ ਦੀ ਰਫ਼ਤਾਰ ਹੋਰ ਵੀ ਤੇਜ਼ ਹੋਵੇਗੀ।

Related posts

Leave a Reply