BREAKING.. ਫਾਸਟੈਗ ਦੇ ਕੱਟੇ 115 ਰੁਪਏ ਵਾਪਿਸ ਕਰਨ ਦੇ ਨਾ ਤੇ ਇੱਕ ਲੱਖ 97 ਹਜ਼ਾਰ ਦੀ ਮਾਰੀ ਠੱਗੀ

ਗੁਰਦਾਸਪੁਰ 16 ਦਸੰਬਰ ( ਅਸ਼ਵਨੀ ) : ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਇਕ ਵਿਅਕਤੀ ਵਿਰੁੱਧ ਫਾਸਟੈਗ ਦੇ ਕੱਟੇ ਹੋਏ 115 ਰੁਪਏ ਵਾਪਿਸ ਕਰਨ ਦੇ ਨਾ ਤੇ ਇਕ ਲੱਖ 97 ਹਜ਼ਾਰ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ । ਗੁਰਬਖਸ਼ ਸਿੰਘ ਪੁੱਤਰ ਦੀਵਾਨ ਸਿੰਘ ਵਾਸੀ ਗੁਰਦਾਸਪੁਰ ਨੇ ਪੁਲਿਸ ਪਾਸ ਸ਼ਿਕਾਇਤ ਕੀਤੀ ਕਿ ਉਸ ਪਾਸ ਇਕ ਕਾਰ ਜਿਸ ਦਾ ਨੰਬਰ ਸੀ ਐਚ 01 ਏ ਯੂ 6685 ਹੈ ਇਸ ਕਾਰ ਦੇ ਫਾਸਟੈਗ ਅਕਾਉਂਟ ਵਿੱਚੋਂ 10 ਜੁਲਾਈ 2020 ਨੂੰ 115 ਰੁਪਏ ਕੱਟੇ ਗਏ ਸਨ । ਇਸ ਬਾਰੇ ਉਸ ਨੇ ਇਕ ਈ ਮੇਲ ਫਾਸਟੈਗ ਦੀ ਹੈਲਪਲਾਈਨ ਨੂੰ ਕੀਤੀ ਸੀ ਇਸ ਉਪਰਾਂਤ ਉਸ ਨੂੰ ਅਮਿਤ ਕੁਮਾਰ ਨਾ ਦੇ ਵਿਅਕਤੀ ਦਾ ਫ਼ੋਨ ਆਇਆ ਜਿਸ ਨੇ ਕਿਹਾ ਕਿ ਤੁਹਾਡੇ ਫਾਸਟੈਗ ਅਕਾਉਂਟ ਵਿੱਚੋਂ ਕੱਟੇ ਹੋਏ ਪੈਸੇ ਵਾਪਿਸ ਕਰਨੇ ਹਨ ਇਸ ਦੇ ਨਾਲ ਹੀ ਉਹਨਾਂ ਮੋਬਾਇਲ ਹੈਕ ਕਰਕੇ ਇਕ ਐਪ ਡਾਉਨ ਲੋਡ ਕਰਵਾ ਕੇ ਉਸ ਦੇ ਲੜਕੇ ਰਣਜੀਤ ਸਿੰਘ ਦੇ ਬੈਂਕ ਖਾਤੇ ਵਿੱਚੋਂ ਇਕ ਲੱਖ 97 ਹਜ਼ਾਰ ਰੁਪਏ ਐਨ ਐਸ ਡੀ ਐਲ ਪੈਮੰਟ ਬੈਂਕ ਲਿਮਟਿਡ ਦੇ ਖਾਤੇ ਵਿੱਚ ਟਰਾਂਸਫਰ ਕਰਕੇ ਉਸ ਨਾਲ ਠੱਗੀ ਮਾਰੀ ਹੈ । ਇੰਸਪੈਕਟਰ ਹਰਪਾਲ ਸਿੰਘ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਨੇ ਦਸਿਆਂ ਕਿ ਇਸ ਸ਼ਿਕਾਇਤ ਦੀ ਜਾਂਚ ਉਪ ਪੁਲਿਸ ਕਪਤਾਨ ਕਰਾਇਮ ਵਿਰੁੱਧ ( ਪ੍ਰਾਪਰਟੀ ) ਵੱਲੋਂ ਕਰਨ ਉਪਰਾਂਤ ਅਮਿੱਤ ਕੁਮਾਰ ਪੁੱਤਰ ਚਰਨ ਸਿੰਘ ਵਾਸੀ ਬੁਲੰਦ ਸ਼ਹਿਰ ਉਤਰ ਪ੍ਰਦੇਸ਼ ਵਿਰੁੱਧ ਮਾਮਲਾ ਦਰਜ ਕਰ ਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।

Related posts

Leave a Reply