BREKING..ਪੁਲਿਸ ਵੱਲੋਂ 95 ਗ੍ਰਾਮ ਹੈਰੋਇਨ ਸਮੇਤ 3 ਕਾਬੂ

ਗੁਰਦਾਸਪੁਰ 20 ਫ਼ਰਵਰੀ  ( ਅਸ਼ਵਨੀ  ) : ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਦੀ ਪੁਲਿਸ ਵੱਲੋਂ 95 ਗ੍ਰਾਮ ਹੈਰੋਇਨ ਸਮੇਤ 3 ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ।

ਸਬ ਇੰਸਪੈਕਟਰ ਹਰਮੇਸ਼ ਕੁਮਾਰ ਪੁਲਿਸ ਸਟੇਸ਼ਨ ਸਿਟੀ. ਗੁਰਦਾਸਪੁਰ ਨੇ ਦਸਿਆਂ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਨੇੜੇ ਅਬਰੋਲ ਹੱਸਪਤਾਲ ਜੀ ਟੀ ਰੋਡ ਗੁਰਦਾਸਪੁਰ  ਮੋਜੂਦ ਸੀ ਕਿ ਧਾਰੀਵਾਲ ਸਾਈਡ ਤੋਂ ਇਕ ਮੋਨਾ ਨੋਜਵਾਨ ਪੈਦਲ ਆਉਂਦਾਂ ਵਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਵੇਖ ਕੇ ਪਿੱਛੇ ਮੁੜਣ ਲੱਗਾ ਇਸ  ਨੂੰ ਸ਼ੱਕ ਪੈਣ ਉੱਪਰ ਕਿ ਇਸ ਪਾਸ ਨਸ਼ੀਲਾ ਪਦਾਰਥ ਹੈ ਨੂੰ ਕਾਬੂ ਕਰਕੇ ਇਸ ਦਾ ਨਾਮ ਪਤਾ ਪੁੱਛਿਆਂ ਤਾਂ ਇਸ ਨੇ ਆਪਣਾ ਨਾ ਸਾਹਿਲ ਪੁੱਤਰ ਰਾਜ ਕੁਮਾਰ ਵਾਸੀ ਅਮਿ੍ਤਸਰ ਦਸਿਆਂ ਇਸ ਦੀ ਤਲਾਸ਼ੀ ਕੀਤੀ ਤਾਂ ਇਸ ਪਾਸੋ 25 ਗ੍ਰਾਮ ਹੈਰੋਇਨ ਬਰਾਮਦ ਹੋਈ ।

ਸਹਾਇਕ  ਸਬ ਇੰਸਪੈਕਟਰ ਜਗਤਾਰ ਸਿੰਘ ਪੁਲਿਸ ਸਟੇਸ਼ਨ ਸਦਰ ਗੁਰਦਾਸਪੁਰ ਨੇ ਦਸਿਆਂ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਗੰਦਾ ਨਾਲਾ ਪੁਲੀ ਬੱਬਰੀ ਮੋਜੂਦ ਸੀ ਕਿ ਇਕ ਵਿਅਕਤੀ ਬੱਬਰੀ ਸਾਈਡ ਤੋਂ ਪੈਦਲ ਆਉਂਦਾਂ ਵਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਵੇਖ ਕੇ ਪਿੱਛੇ ਮੁੜਣ ਲੱਗਾ ਅਤੇ ਜੇਬ ਵਿੱਚੋਂ ਮੋਮੀ ਲਿਫਾਫੇ ਵਿੱਚ ਨਸ਼ੀਲਾ ਪਦਾਰਥ ਕੱਢ ਕੇ ਸੁੱਟਦੇ ਨੂੰ ਸ਼ੱਕ ਪੈਣ ਉੱਪਰ ਕਿ ਇਸ ਪਾਸ ਨਸ਼ੀਲਾ ਪਦਾਰਥ ਹੈ ਨੂੰ ਕਾਬੂ ਕਰਕੇ ਇਸ ਦਾ ਨਾਮ ਪਤਾ ਪੁੱਛਿਆਂ ਤਾਂ ਇਸ ਨੇ ਆਪਣਾ ਨਾ ਅਕਾਸ਼ਦੀਪ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਨਵਾਂ ਪਿੰਡ ਜੰਡਿਆਲਾ ਦਸਿਆਂ ਇਸ ਬਾਰੇ ਫ਼ੋਨ ਕਰਕੇ ਪੁਲਿਸ ਸਟੇਸ਼ਨ ਸਦਰ ਗੁਰਦਾਸਪੁਰ ਸੂਚਨਾ ਦਿੱਤੀ ਗਈ ਜਿਸ ਤੇ ਕਾਰਵਾਈ ਕਰਦੇ ਹੋਏ ਸਬ ਇੰਸਪੈਕਟਰ ਸਰਬਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੋਕਾ ਤੇ ਪੁੱਜ ਕੇ ਕਾਬੂ ਕੀਤੇ ਅਕਾਸ਼ਦੀਪ ਸਿੰਘ ਪਾਸੋ 45 ਗ੍ਰਾਮ ਹੈਰੋਇਨ ਬਰਾਮਦ ਕੀਤੀ । 
       
ਸਹਾਇਕ  ਸਬ ਇੰਸਪੈਕਟਰ ਤਿਲਕ ਰਾਜ ਪੁਲਿਸ ਸਟੇਸ਼ਨ ਬਹਿਰਾਮਪੁਰ  ਨੇ ਦਸਿਆਂ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਕੱਚਾ ਰਸਤਾ ਮੋੜ ਪਿੰਡ ਮੱਟਮ ਮੋਜੂਦ ਸੀ ਕਿ ਇਕ ਵਿਅਕਤੀ ਪਿੰਡ ਮੱਟਮ ਸਾਈਡ ਤੋਂ ਪੈਦਲ ਆਉਂਦਾਂ ਵਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਵੇਖ ਕੇ ਪਿੱਛੇ ਮੁੜਣ ਲੱਗਾ ਅਤੇ ਆਪਣੀ ਪੈਂਟ ਦੀ ਜੇਬ ਵਿੱਚੋਂ ਮੋਮੀ ਲਿਫਾਫੇ ਵਿੱਚ ਨਸ਼ੀਲਾ ਪਦਾਰਥ ਕੱਢ ਕੇ ਸੁੱਟਦੇ ਨੂੰ ਸ਼ੱਕ ਪੈਣ ਉੱਪਰ ਕਿ ਇਸ ਪਾਸ ਨਸ਼ੀਲਾ ਪਦਾਰਥ ਹੈ ਨੂੰ ਕਾਬੂ ਕਰਕੇ ਇਸ ਦਾ ਨਾਮ ਪਤਾ ਪੁੱਛਿਆਂ ਤਾਂ ਇਸ ਨੇ ਆਪਣਾ ਨਾ ਰੰਜਨਪ੍ਰੀਤ ਸਿੰਘ ਪੁੱਤਰ ਕੁਲਵਿੰਦਰ  ਸਿੰਘ ਵਾਸੀ ਰਾਏਪੁਰ ਕਲਾ ਜੰਡਿਆਲਾ ਦਸਿਆਂ ਇਸ ਬਾਰੇ ਫ਼ੋਨ ਕਰਕੇ ਪੁਲਿਸ ਸਟੇਸ਼ਨ ਸਦਰ ਬਹਿਰਾਮਪੁਰ  ਸੂਚਨਾ ਦਿੱਤੀ ਗਈ ਜਿਸ ਤੇ ਕਾਰਵਾਈ ਕਰਦੇ ਹੋਏ ਸਬ ਇੰਸਪੈਕਟਰ ਹਰਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੋਕਾ ਤੇ ਪੁੱਜ ਕੇ ਕਾਬੂ ਕੀਤੇ ਰੰਜਨਪ੍ਰੀਤ ਸਿੰਘ ਪਾਸੋ 25 ਗ੍ਰਾਮ ਹੈਰੋਇਨ ਬਰਾਮਦ ਕੀਤੀ । 

Related posts

Leave a Reply