BREAKING..ਭਾਰਤ-ਪਾਕਿਸਤਾਨ ਸਰੱਹਦ ਉੱਪਰ ਪੈਂਦੇ ਪੁਲਿਸ ਸਟੇਸ਼ਨ ਦੋਰਾਂਗਲਾ ਅਧੀਨ ਪੈਂਦੇ ਪਿੰਡ ਸਲਾਚ ਵਿੱਚੋਂ ਪੁਲਿਸ ਵੱਲੋਂ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਭੇਜੇ ਗਏ 11 ਗਰਨੇਡ ਬਰਾਮਦ


ਗੁਰਦਾਸਪੁਰ 21 ਦਸੰਬਰ ( ਅਸ਼ਵਨੀ ) :- ਭਾਰਤ-ਪਾਕਿਸਤਾਨ ਸਰੱਹਦ ਉੱਪਰ ਪੈਂਦੇ ਪੁਲਿਸ ਸਟੇਸ਼ਨ ਦੋਰਾਂਗਲਾ ਅਧੀਨ ਪੈਂਦੇ ਪਿੰਡ ਸਲਾਚ ਵਿੱਚੋਂ ਪੁਲਿਸ ਵੱਲੋਂ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਭੇਜੇ ਗਏ 11 ਗਰਨੇਡ ਬਰਾਮਦ ਕੀਤੇ ਗਏ ।ਇਹ ਗਰਨੇਡ ਜੋਕਿ ਸਰੱਹਦ ਦੇ ਅੰਦਰ ਕਰੀਬ ਪੋਣਾ ਕਿੱਲੋਮੀਟਰ ਦੀ ਦੂਰੀ ਤੋਂ ਬਰਾਮਦ ਕੀਤੇ ਗਏ ਇਕ ਛਿਕੰਜੇਨੁਮਾ ਪੈਕਿਟ ਵਿੱਚ ਇਸ ਤਰਾ ਨਾਲ ਪੈਕ ਕੀਤੇ ਹੋਏ ਸਨ ਜਿਸ ਤਰਾ ਆਂਡੇ ਟਰੇਅ ਵਿੱਚ ਪੈਕ ਕੀਤੇ ਹੂੰਦੇ ਹਨ।ਇਸ ਸੰਬੰਧ ਵਿੱਚ ਪੁਲਿਸ ਸਟੇਸ਼ਨ ਦੋਰਾਂਗਲਾ ਦੀ ਪੁਲਿਸ ਵੱਲੋਂ ਵਿਸਫੋਟਕ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਏਜੰਸੀਆ ਵੱਲੋਂ ਜਾਂਚ ਕੀਤੀ ਜਾ ਰਹੀ ਹੈ । 
                       
ਜਿਕਰਯੋਗ ਹੈ ਕਿ 19 ਦਸੰਬਰ ਦੀ ਰਾਤ ਨੂੰ ਬੀ ਐਸ ਐਫ ਦੇ ਜਵਾਨਾ ਵੱਲੋਂ ਰਾਤ ਕਰੀਬ 11 ਵਜੇ ਡਰੋਨ ਦੀ ਅਵਾਜ਼ ਸੁਣੀ ਗਈ ਸੀ ਇਸ ਤੇ ਬੀ ਐਸ ਐਫ ਦੇ ਜਵਾਨਾ ਵੱਲੋਂ 18 ਰਾਉਂਡ ਫਾਇਰਿੰਗ ਕੀਤੀ ਗਈ ਸੀ ਇਸ ਉਪਰਾਂਤ ਬੀ ਐਸ ਐਫ ,ਪੰਜਾਬ ਪੁਲਿਸ ਅਤੇ ਹੋਰ ਜਾਂਚ ਏਜੰਸੀਆ ਵੱਲੋਂ ਸਰੱਹਦੀ ਇਲਾਕੇ ਵਿੱਚ ਤਲਾਸ਼ੀ ਅਭਿਆਨ ਚਲਾਇਆ ਗਿਆ ਸੀ ਇਸ ਦੋਰਾਨ ਪੁਲਿਸ ਵੱਲੋਂ ਉਪਰੋਕਤ ਗਰਨੇਡ ਬਰਾਮਦ ਕੀਤੇ ਗਏ ।
                     
ਇਸ ਸੰਬੰਧ ਵਿੱਚ ਐਸ ਐਸ ਪੀ ਗੁਰਦਾਸਪੁਰ ਰਾਜਿੰਦਰ ਸਿੰਘ ਸੋਹਲ ਨੇ ਦਸਿਆਂ ਕਿ ਬੀਤੇ ਦਿਨ ਦੋਰਾਂਗਲਾ ਦੇ ਪਿੰਡ ਚੱਕਰੀ ਵਿੱਚ ਪਾਕਿਸਤਾਨ ਵੱਲੋਂ ਡਰੋਨ ਦੇ ਆਉਣ ਦੀ ਜਾਣਕਾਰੀ ਹਾਸਲ ਹੋਈ ਸੀ ਅਤੇ ਪੁਲਿਸ ਵੱਲੋਂ ਵੀ ਤਲਾਸ਼ੀ ਅਭਿਆਨ ਚਲਾਇਆ ਗਿਆ ਸੀ ਇਸ ਸੰਬੰਧ ਵਿੱਚ ਸਰੱਹਦੀ ਪਿੰਡ ਸਲਾਚ , ਮਿਆਨੀ ਅਤੇ ਚਕੱਰੀ ਪਿੰਡ ਆਦਿ ਵਿੱਚ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ ਸੀ ।ਤਲਾਸ਼ੀ ਦੋਰਾਨ ਪੁਲਿਸ ਨੂੰ ਬੀਤੇ ਦਿਨ ਕਰੀਬ 6 ਵਜੇ ਸ਼ਾਮ ਪਿੰਡ ਸਲਾਚ ਵਿੱਚ 11 ਗਰਨੇਡ ਬਰਾਮਦ ਹੋਏ ਜੋਕਿ ਇਕ ਛਿੰਕਜੇ ਵਰਗੇ ਪੈਕਿਟ ਵਿੱਚ ਪੈਕ ਕੀਤੇ ਹੋਏ ਸਨ । ਐਸ ਐਸ ਪੀ ਗੁਰਦਾਸਪੁਰ ਰਾਜਿੰਦਰ ਸਿੰਘ ਸੋਹਲ ਨੇ ਹੋਰ ਦਸਿਆਂ ਕਿ ਬਰਾਮਦ ਹੋਏ ਇਹਨਾਂ ਗਰਨੇਡਾਂ ਉੱਪਰ ਕੋਈ ਮਾਰਕਾ ਨਹੀਂ ਲੱਗਾ ਹੋਇਆਂ ਸੀ ਅਤੇ ਜਾਂਚ ਉਪਰਾਂਤ ਹੀ ਪਤਾ ਲੱਗੇਗਾ ਕਿ ਇਹ ਗਰਨੇਡ ਕਿੱਥੋਂ ਦੇ ਬਨੇ ਹੋਏ ਹਨ ।ਇਸ ਸੰਬੰਧ ਵਿੱਚ ਪੁਲਿਸ ਸਟੇਸ਼ਨ ਦੋਰਾਂਗਲਾ ਵਿਖੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ ।

Related posts

Leave a Reply