BREAKING..ਢਾਬੇ ਉੱਪਰ ਕੰਮ ਕਰਦੇ ਨੋਜਵਾਨ ਵੱਲੋਂ ਫਾਹ ਲੈ ਕੇ ਆਤਮਹੱਤਿਆ

 
ਗੁਰਦਾਸਪੁਰ 19 ਨਵੰਬਰ ( ਅਸ਼ਵਨੀ ) : ਸਥਾਨਕ ਸੀਤਾ ਰਾਮ ਪੈਟਰੋਲ ਪੰਪ ਦੇ ਸਾਹਮਣੇ ਸਥਿਤ ਢਾਬਾ ਟੇਸਟ ਆੱਫ ਅੰਮ੍ਰਿਤਸਰ ਤੇ ਕੰਮ ਕਰਨ ਵਾਲੇ ਇਕ ਮੁਲਾਜ਼ਮ ਨੇ ਪੱਖੇ ਨਾਲ ਫਾਹ ਲੈਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ । ਕਈ ਲੋਕਾਂ ਦਾ ਕਹਿਣਾ ਹੈ ਕਿ ਫਾਹ ਲੈਣ ਵਾਲਾ ਨੋਜਵਾਨ ਦੇਣਦਾਰੀਆਂ ਤੋਂ ਪ੍ਰੇਸ਼ਾਨ ਸੀ ਹੋ ਸਕਦਾ ਹੈ ਇਸ ਨੇ ਇਸ ਕਾਰਨ ਆਤਮਹੱਤਿਆ ਕੀਤੀ ਹੋਵੇ ।
             
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਦੇ ਮੁਖੀ ਜਬਰਜੀਤ ਸਿੰਘ ਨੇ ਦਸਿਆਂ ਕਿ ਸੀਤਾ ਰਾਮ ਪੈਟਰੋਲ ਪੰਪ ਸਾਹਮਣੇ ਇਕ ਢਾਬਾ ਹੈ ਇਸ ਢਾਬੇ ਦੇ ਉੱਪਰ ਇੰਦਰ ਪੁੱਤਰ ਸਤਪਾਲ ਵਾਸੀ ਅੰਮ੍ਰਿਤਸਰ ਕੰਮ ਕਰਦਾ ਸੀ 
ਦੀਵਾਲੀ ਕਾਰਨ ਇਹ ਨੋਜਵਾਨ ਆਪਣੇ ਘਰ ਅਮਿ੍ਤਸਰ ਗਿਆ ਹੋਇਆਂ ਸੀ ਤੇ ਬੀਤੇ ਦਿਨ ਬੁੱਧਵਾਰ ਵਾਪਿਸ ਕੰਮ ਤੇ ਆਇਆ ਸੀ ਅੱਜ ਸਵੇਰੇ ਢਾਬਾ ਮਾਲਿਕ ਦਾ ਟੈਲੀਫ਼ੋਨ ਆਇਆ ਕਿ ਢਾਬੇ ਉੱਪਰ  ਵਿਅਕਤੀ ਨੇ ਫਾਹ ਲੈ ਲਿਆ ਹੈ ਤਾਂ ਉਹਨਾਂ ਮੋਕੇ ਤੇ ਪੁੱਜ ਕੇ ਮਿ੍ਰਤਕ ਸਰੀਰ ਕਬੱਜੇ ਵਿੱਚ ਲੈ ਕੇ ਪੋਸਟ ਮਾਰਟਮ ਕਰਾਉਣ ਲਈ ਸਥਾਨਕ ਸਿਵਲ ਹੱਸਪਤਾਲ ਵਿਖੇ ਭੇਜ ਦਿੱਤਾ ਅਤੇ ਮਿ੍ਰਤਕ ਨੋਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਸੁਚਿਤ ਕਰ ਦਿੱਤਾ । 

Related posts

Leave a Reply