BREAKING..ਬੀਣੇਵਾਲ ਬੀਤ ਨਜਦੀਕ ਨੌਜਵਾਨ ਦੀ ਮਿਲੀ ਲਾਸ਼, ਪੁਲਿਸ ਜਾਂਚ ‘ਚ ਜੁਟੀ


ਗੜਸ਼ੰਕਰ (ਅਸ਼ਵਨੀ ਸ਼ਰਮਾ) : ਸਥਾਨਕ ਸ਼ਹਿਰ ਤੋਂ ਨਜ਼ਦੀਕੀ ਪੈਦੇ ਪਿੰਡ ਬੀਣੇਵਾਲ ਬੀਤ ਕੋਲੋ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਮੌਕੇ ਤੇ ਪੁਲਿਸ ਚੌਕੀ ਬੀਣੇਵਾਲ ਬੀਤ ਦੇ ਇੰਚਾਰਜ ਸਬ ਇੰਸਪੈਕਟਰ ਸਤਵਿੰਦਰ ਸਿੰਘ ਪੁਲਿਸ ਪਾਰਟੀ ਨਾਲ ਪਹੁੰਚ ਕੇ ਕਾਰਵਾਈ ਅਮਲ ਚ ਲਿਆਂਦੀ। ਚੌਕੀ ਇੰਚਾਰਜ ਸਤਵਿੰਦਰ ਸਿੰਘ ਨੇ ਦਸਿਆ ਕਿ ਲਾਸ਼ ਦੀ ਤਲਾਸ਼ੀ ਲੈਣ ਤੇ ਜੇਬ ਵਿੱਚੋਂ ਅਧਾਰ ਕਾਰਡ ਤੇ ਹੋਰ ਕਾਗਜ਼ਾਤ ਤੋਂ ਮਿ੍ਤਕ ਦੀ ਪਹਿਚਾਣ ਨਵਜੋਤ ਸਿੰਘ (ਉਮਰ 30ਸਾਲ) ਪੁੱਤਰ ਜਸਵੰਤ ਸਿੰਘ ਵਾਸੀ ਪਲਾਸੀ ਕਲਾ ਤਹਿਸੀਲ ਨਾਲਾਗੜ੍ਹ (ਹਿਮਾਚਲ ਪ੍ਰਦੇਸ਼) ਵਜੋਂ ਹੋਈ। ਉਹਨਾਂ ਨੇ ਦਸਿਆ ਕਿ ਮਿ੍ਤਕ ਦੇ ਪਰਿਵਾਰ ਨੂੰ ਇਤਲਾਹ ਦੇ ਦਿੱਤੀ ਗਈ ਹੈ ਅਤੇ ਲਾਸ਼ ਨੂੰ ਸਿਵਲ ਹਸਪਤਾਲ ਗੜਸ਼ੰਕਰ ਵਿਖੇ ਰਖ ਦਿੱਤਾ ਗਿਆ ਹੈ ਅਤੇ ਪਰਿਵਾਰ ਦੇ ਆਉਣ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ।

Related posts

Leave a Reply