BREAKING.. ਗੜ੍ਹਦੀਵਾਲਾ ਦੇ ਪਿੰਡ ਦਾਰਾ ਪੁਰ ‘ਚ ਪੀਰਾਂ ਦੀ ਦਰਗਾਹ ਤੇ ਚੋਰਾਂ ਨੇ ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ,ਹਜਾਰਾਂ ਦਾ ਕੀਮਤੀ ਸਮਾਨ ਲੈ ਉੱਡੇ

(ਦਰਗਾਹ ਤੇ ਖਿਲਰਿਆ ਪਿਆ ਸਾਮਾਨ ਅਤੇ ਸੀ ਸੀ ਟੀ ਵੀ ‘ਚ ਕੈਦ ਚੋਰ)

ਗੜ੍ਹਦੀਵਾਲਾ 3 ਦਸੰਬਰ (ਚੌਧਰੀ) : ਗੜ੍ਹਦੀਵਾਲਾ ਦੇ ਅਧੀਨ ਪੈਂਦੇ ਪਿੰਡ ਦਾਰਾ ਪੁਰ ਵਿਚ ਲੱਖ ਦਾਤਾ ਜਾਹਰਾ ਪੀਰ ਦੇ ਦਰਬਾਰ ਤੇ ਮੰਗਲ ਵਾਰ ਦੀ ਰਾਤ ਨੂੰ ਚੋਰਾਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੇਰਾ ਮੁੱਖੀ ਬਾਬਾ ਬਲਵੰਤ ਸਿੰਘ ਨੇ ਦੱਸਿਆ ਕਿ ਬੀਤੀ ਸਵੇਰੇ 3 ਵਜੇ ਦੇ ਕਰੀਬ ਜਗ੍ਹਾ ਉੱਤੇ ਚਿਰਾਗ ਆਦਿ ਕਰਨ ਲਈ ਜਦੋਂ ਅਸੀਂ ਆਏ ਤਾਂ ਦੇਖਿਆ ਕਿ ਸਾਰਾ ਸਮਾਨ ਇਧਰ-ਉਧਰ ਖਿੱਲਰਿਆ ਪਿਆ ਸੀ ਅਤੇ ਮੇਨ ਦਰਵਾਜੇ ਦਾ ਕੁੰਡਾ ਵੀ ਟੁੱਟਿਆ ਹੋਇਆ ਸੀ।

ਉਹਨਾਂ ਨੇ ਦੱਸਿਆ ਕਿ ਚੋਰਾਂ ਵੱਲੋਂ ਦਰਗਾਹ ਤੇ ਚੜ੍ਹਾਈਆਂ ਹੋਈਆਂ ਚਾਦਰਾ, ਇੱਕ ਐਲ ਈ ਡੀ,4 ਪੀਪੇ ਘਿਓ,ਇੱਕ ਇਨਵਾਇਟਰ ਬੈਟਰੀ,ਅਤੇ ਹੋਰ ਕਾਫੀ ਕੀਮਤੀ ਸਮਾਨ ਚੋਰੀ ਕਰ ਲੈ ਗਏ।ਚੋਰੀ ਦੀ ਸਾਰੀ ਘਟਨਾ ਜਗ੍ਹਾ ਤੇ ਲੱਗੇ ਸੀ ਸੀ ਟੀ ਵੀ ਕੈਮਰੇ ਵਿਚ ਕੈਦ ਹੋ ਗਈ ਹੈ।ਜਿਸ ਵਿੱਚ ਦੋ ਵਿਅਕਤੀ ਚੋਰੀ ਕਰਦੇ ਹੋਏ ਸਾਫ਼ ਨਜ਼ਰ ਆ ਰਹੇ ਹਨ। ਡੇਰਾ ਮੁਖੀ ਵੱਲੋਂ ਇਸ ਦੀ ਸ਼ਿਕਾਇਤ ਗੜ੍ਹਦੀਵਾਲਾ ਥਾਣੇ ਵਿੱਚ ਦਿੱਤੀ ਗਈ ਹੈ।

Related posts

Leave a Reply